ਨਿਰਵੈਰ ਸਿੰਘ ਸਿੰਧੀ
ਮਮਦੋਟ, 24 ਸਤੰਬਰ 2020 - ਜ਼ਿਲ੍ਹਾ ਪਰਿਸ਼ਦ ਮੈਂਬਰ ਜਸਮੇਲ ਸਿੰਘ ਲਾਡੀ ਗਹਿਰੀ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਰਾਟ ਸਕੂਲ ਮਮਦੋਟ ਵਿਖੇ 157 ਵਿਦਿਆਰਥੀਆਂ ਨੂੰ ਇੱਕ ਸਾਦੇ ਸਮਾਗਮ ਦੌਰਾਨ ਕੈਪਟਨ ਸਮਾਰਟ ਕਨੈਕਟ ਸਕੀਮ ਤਹਿਤ ਸਮਾਰਟ ਸਮਾਰਟ ਫੋਨ ਵੰਡੇ ਗਏ। ਇਸ ਮੌਕੇ ਜਸਮੇਲ ਸਿੰਘ ਲਾਡੀ ਗਹਿਰੀ ਨੇ ਕਿਹਾ ਕਿ ਸਿੱਖਿਆ ਨੂੰ ਵਧੀਆਂ ਤਰੀਕੇ ਨਾਲ ਕਰਵਾਉਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਤਪਰ ਹੈ ਅਤੇ ਸਰਕਾਰ ਵੱਲੋਂ ਇਸ ਦੇ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਕੈਪਟਨ ਸਮਾਰਟ ਕਨੈਕਟ ਸਕੀਮ ਵੀ ਇਸੇ ਕੜੀ ਦਾ ਹਿੱਸਾ ਹਨ। ਇਸ ਮੌਕੇ ਹਰਪਾਲ ਸਿੰਘ ਨੀਟਾ ਸੋਢੀ ਨਗਰ ਪੰਚਾਇਤ ਇੰਚਾਰਜ, ਸੰਤੋਖ ਸਿੰਘ ਤੱਖੀ ਕਾਨੂੰਨਗੋ, ਪ੍ਰਿੰਸੀਪਲ ਰੁਬੀਨਾ ਚੋਪੜਾ, ਸੁਖਚੈਨ ਸਿੰਘ ਨੰਬਰਦਾਰ, ਸੁੱਚਾ ਸਿੰਘ, ਹਰਜੀਤ ਸਿੰਘ ਸਰਪੰਚ ਵਰਿਆਮ ਵਾਲਾ, ਡਾ: ਪਵਨ ਪੀ ਏ, ਸੰਨੀ ਪੀ ਏ, ਕਮਲ ਗਹਿਰੀ, ਗੁਰਮੀਤ ਗਿੱਲ ਪੀ ਏ, ਹਰਜਿੰਦਰ ਸਿੰਘ ਸਿੰਧੀ , ਚੇਅਰਮੈਨ ਹਰਬੰਸ ਸਿੰਘ ਲੱਖਾ ਸਿੰਘ ਵਾਲਾ, ਮਹਿਤਾਬ ਸਿੰਘ, ਕਿੱਕਰ ਸਿੰਘ ਮਮਦੋਟ, ਉਪਿੰਦਰ ਸਿੰਘ ਸਿੰਧੀ ,ਪਰਦੀਪ ਸਿੰਘ ਸਾਬਕਾ ਐੱਮ ਸੀ, ਨਿਰਮਲ ਸਿੰਘ ਸਾਬਕਾ ਐੱਮ ਸੀ, ਸੁਲੱਖਣ ਸਿੰਘ ਸਿੰਧੀ ਸੀਨੀਅਰ ਕਾਂਗਰਸੀ ਆਗੂ ਪੰਮਾ ਸਾਬਕਾ ਐੱਮ ਸੀ, ਰਿੱਕੀ ਧਵਨ, ਪਿੱਪਲ ਸਿੰਘ, ਰਾਜੂ ਨਾਰੰਗ, ਦਲਜੀਤ ਸਿੰਘ ਸਾਬਕਾ ਐੱਮ ਸੀ, ਮੁਖਤਿਆਰ ਸਿੰਘ ਸਰਪੰਚ ਹਜਾਰਾ ਸਿੰਘ ਵਾਲਾ, ਸੱਤਪਾਲ ਸਿੰਘ ਸਰਪੰਚ ਜੋਧਪੁਰ, ਜਾਗੀਰ ਸਿੰਘ ਸਰਪੰਚ ਹਜਾਰਾ ਸਿੰਘ ਵਾਲਾ ਹਿਠਾੜ ਆਦਿ ਹਾਜਰ ਸਨ।