← ਪਿਛੇ ਪਰਤੋ
ਦੀਪਕ ਜੈਨ
ਜਗਰਾਓਂ, 30 ਸਤੰਬਰ 2020 - ਕੋਠੇ ਖਜੂਰਾਂ ਵਿਖੇ ਇਕ ਨੌਜਵਾਨ ਵਲੋਂ ਆਪਣੇ ਬਜ਼ੁਰਗ ਤਾਏ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕਤਲ ਵਰਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਵਲੋਂ ਪੁਰਾਣੀ ਰੰਜਿਸ਼ ਦੇ ਚਲਦਿਆਂ ਕੀਤਾ ਗਿਆ। ਜਾਣਕਾਰੀ ਮੁਤਾਬਿਕ ਵਰਿੰਦਰ ਦੀ ਭੈਣ ਦੀ ਕੁਝ ਦਿਨ ਪਹਿਲਾ ਮੌਤ ਹੋ ਗਈ ਸੀ ਅਤੇ ਉਸ ਦਾ ਤਾਇਆ ਗੁਰਦਿਆਲ ਸਿੰਘ ਅਫਸੋਸ ਕਰਨ ਵਰਿੰਦਰ ਕੋਲ ਆਇਆ ਸੀ ਅਤੇ ਕਥਿਤ ਤੌਰ 'ਤੇ ਉਸਦਾ ਕਤਲ ਕਰ ਦਿੱਤਾ ਗਿਆ। ਪੁਲਿਸ ਵਲੋਂ ਇਸ ਸੰਬੰਧੀ 302 ਦਾ ਮੁਕਦਮਾ ਦਰਜ ਕਰ ਲਿਆ ਗਿਆ ਹੈ ਅਤੇ ਫਰਾਰ ਵਰਿੰਦਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।
Total Responses : 940