ਜੈਪੁਰ , 30 ਸਤੰਬਰ , 2020: ਰਾਜਸਥਾਨ ਹਾਈ ਕੋਰਟ ਨੇ ਖਾਲਿਸਤਾਨੀ ਲਹਿਰ ਦੌਰਾਨ ਹਿੰਸਕ ਕਾਰਵਾਈਆਂ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਸਿੱਖ ਬੰਦੀ ਦਇਆ ਸਿੰਘ ਲਾਹੌਰੀਆ ਨੂੰ 4 ਹਫਤਿਆਂ ਲਈ ਪੈਰੋਲ ’ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ ।
ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਭਾਈ ਲਾਹੌਰੀਆ ਦੀ ਧਰਮਪਤਨੀ ਬੀਬੀ ਕਮਲਜੀਤ ਕੌਰ ਵੱਲੋਂ ਪਾਈ ਗਈ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਰਾਜਸਥਾਨ ਜੇਲ੍ਹ ਮਹਿਕਮੇ ਨੇ ਉਸ ਫ਼ੈਸਲੇ ਨੂੰ ਰੱਦ ਕਰ ਦਿੱਤਾ ਹੈ ਜਿਸ ਰਾਹੀਂ ਲਾਹੌਰੀਆ ਦੀ ਪੈਰੋਲ ਦੇਣ ਤੋਂ ਜਵਾਬ ਦੇ ਦਿੱਤਾ ਗਿਆ ਸੀ । ਤਿਹਾੜ ਜੇਲ੍ਹ 'ਚ ਬੰਦ ਲਹੌਰੀਆ ਦੀ ਰਿਹਾਈ ਅਗਲੇ ਇੱਕ ਦੋ ਦਿਨ ਤੱਕ ਹੋਣ ਦੀ ਉਮੀਦ ਹੈ ।