ਮੈਕਸਿਕੋ ਸਿਟੀ - 20 ਜਨਵਰੀ 2019 - ਮੈਕਸਿਕੋ 'ਚ ਤੇਲ-ਗੈਸ ਪਾਈਪਲਾਈਨ 'ਚ ਜ਼ਬਰਦਸਤ ਧਮਾਕਾ ਹੋਣ ਨਾਲ 66 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਜਦਕਿ 71 ਲੋਕਾਂ ਦੇ ਜ਼ਖਮੀ ਤੇ 85 ਲਾਪਤਾ ਹੋਣ ਦੀ ਖਬਰ ਹੈ। ਭਾਰਤ ਦੇ ਸਮੇਂ ਅਨੁਸਾਰ ਹਾਦਸਾ ਸ਼ਨੀਵਾਰ ਸਵੇਰੇ ਹੋਇਆ।
ਮਿਲੀ ਜਾਣਕਾਰੀ ਮੁਤਾਬਕ ਸਥਾਨਕ ਲੋਕ ਪਾਈਪਲਾਈਨ 'ਚੋੋਂ ਤੇਲ ਚੋਰੀ ਕਰਨ ਲਈ ਇਕੱਠੇ ਹੋਏ ਸੀ ਤੇ ਜਦੋਂ ਕਿਸੇ ਕਾਰਨ ਕਰਕੇ ਅੱਗ ਲੱਗ ਗਈ ਤੇ ਇਹ ਵੱਡਾ ਹਾਦਸਾ ਵਾਪਰ ਗਿਆ। ਫਿਲਹਾਲ ਅੱਗ 'ਤੇ ਕਾਬੂ ਪਾਇਆ ਜਾ ਚੁੱਕਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਕੁਝ ਲੋਕ ਪਾਈਪਲਾਈਨ 'ਚੋਂ ਤੇਲ ਚੋਰੀ ਕਰਨ ਲਈ ਉਸ 'ਚ ਕਿਸੇ ਨੁਕੀਲੀ ਚੀਜ਼ ਮਾਰ ਕੇ ਮੋਰੀ ਕਰ ਲਈ ਸੀ। ਜਿਉਂ ਜਿਉਂ ਤੇਲ ਵੱਧ ਆਉਣ ਲੱਗਾ ਤਾਂ ਲੋਕਾਂ ਦੀ ਭੀੜ ਜਮ੍ਹਾ ਹੁੰਦੀ ਗਈ ਤੇ ਧਮਾਕਾ ਹੋ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੈਕਸਿਕੋ 'ਚ ਪਾਈਪਲਾਈਨ 'ਚ ਧਮਾਕੇ ਦੀ ਨੌ ਸਾਲ 'ਚ ਇਹ ਸਭ ਤੋਂ ਵੱਡੀ ਦੁਰਘਟਨਾ ਹੈ। ਇਸ ਤੋਂ ਪਹਿਲਾਂ ਸਾਲ 2010 'ਚ ਪਾਈਪਲਾਈਨ 'ਚ ਧਮਾਕਾ ਹੋਇਆ ਸੀ ਜਿਸ 'ਚ 28 ਲੋਕ ਮਰ ਗਏ ਸਨ।