ਵੇਲਿੰਗਟਨ, 22 ਅਗਸਤ 2019 - ਨਿਊਜ਼ੀਲੈਂਡ ਦੀ ਪਾਰਲੀਮੈਂਟ ਦੇ ਸਪੀਕਰ ਟ੍ਰੇਵਰ ਮੱਲਾਰਡ ਨੇ ਬੁੱਧਵਾਰ ਨੂੰ ਸਦਨ ਅੰਦਰ ਇਕ ਮੈਂਬਰ ਪਾਰਲੀਮੈਂਟ ਦੇ ਨਿੱਕੇ ਬੱਚੇ ਨੂੰ ਫੀਡਰ ਰਾਹੀਂ ਦੁੱਧ ਪਿਲਇਆ। ਮੱਲਾਰਡ ਨੇ ਆਪਣੇ ਟਵਿੱਟਰ 'ਤੇ ਬੱਚੇ ਨੂੰ ਦੁੱਧ ਪਿਲਾਉਂਦਿਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।
ਮੱਲਾਰਡ ਨੇ ਲਿਖਿਆ, "ਆਮ ਤੌਰ 'ਤੇ ਸਪੀਕਰ ਦੀ ਕੁਰਸੀ ਸਿਰਫ ਪ੍ਰੀਜ਼ਾਈਡਿੰਗ ਅਫਸਰਾਂ ਦੁਆਰਾ ਵਰਤੀ ਜਾਂਦੀ ਹੈ ਪਰ ਅੱਜ ਇੱਕ ਵੀ.ਆਈ.ਪੀ ਮੇਰੇ ਨਾਲ ਕੁਰਸੀ 'ਤੇ ਬੈਠਾ ਹੈ।" ਮੱਲਾਰਡ ਨੇ ਐਮ.ਪੀ ਟਾਮੈਟਿਕੋਫੀ ਅਤੇ ਉਸਦੇ ਪਰਿਵਾਰ ਨੂੰ ਨਵੇਂ ਮੈਂਬਰ ਲਈ ਵਧਾਈ ਲਿਖਦਿਆਂ ਫੋਟੋਆਂ ਸਾਂਝੀਆਂ ਕੀਤੀਆਂ।