ਹਰਦਮ ਮਾਨ
ਸਰੀ, 14 ਫਰਵਰੀ 2020 - ਸਰੀ ਦੇ ਇਕ ਪੰਜਾਬੀ ਵਿਦਿਆਰਥੀ ਗੋਵਿੰਦ ਦਿਓਲ ਨੂੰ ਇੱਕ ਲੱਖ ਡਾਲਰ ਦੇ ਸਕਾਲਰਸ਼ਿਪ ਐਵਾਰਡ ਪ੍ਰਾਪਤ ਕਰਨ ਦਾ ਮਾਣ ਹਾਸਲ ਹੋਇਆ ਹੈ। ਗੋਵਿੰਦ ਦਿਓਲ, ਐਲ ਏ ਮੈਥਸਨ ਸੈਕੰਡਰੀ ਸਕੂਲ ਸਰੀ ਦਾ ਵਿਦਿਆਰਥੀ ਹੈ। 2020 ਦੇ ਇਸ ਸਕਾਲਰਸ਼ਿਪ ਐਵਾਰਡ ਦੀ ਪ੍ਰਾਪਤੀ ਲਈ 5000 ਵਿਦਿਆਰਥੀ ਸ਼ਾਮਲ ਹੋਏ ਸਨ ਅਤੇ ਸਿਰਫ 36 ਹੋਣਹਾਰ ਵਿਦਿਆਰਥੀਆਂ ਨੂੰ ਇਹ ਐਵਾਰਡ ਹਾਸਲ ਹੋਇਆ ਹੈ ਜਿਨ੍ਹਾਂ ਵਿੱਚ ਗੋਵਿੰਦ ਦਿਓਲ ਦਾ ਨਾਮ ਵੀ ਸ਼ਾਮਲ ਹੈ। ਗੋਵਿੰਦ ਸਰੀ ਦਾ ਪੰਜਵਾਂ ਵਿਦਿਆਰਥੀ ਬਣ ਗਿਆ ਹੈ ਜਿਸ ਨੇ ਇਹ ਵੱਕਾਰੀ ਪੁਰਸਕਾਰ ਜਿੱਤਿਆ ਹੈ।
ਇਸ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਗੋਵਿੰਦ ਨੇ ਕਿਹਾ ਕਿ ਇਹ ਮੇਰਾ ਪਹਿਲਾ ਟੀਚਾ ਸੀ ਅਤੇ ਭਵਿੱਖ ਵਿਚ ਅਜੇ ਮੈਂ ਬਹੁਤ ਕੁਝ ਕਰਨਾ ਹੈ। ਉਸ ਨੇ ਕਿਹਾ ਕਿ ਇਹ ਤਾਂ ਨਿਸ਼ਚਤ ਹੈ ਕਿ ਉਹ ਸਾਇੰਸ ਅਤੇ ਮੈਡੀਸਨ ਦੀ ਉੱਚ ਵਿਦਿਆ ਹਾਸਲ ਕਰਨਾ ਚਾਹੁੰਦਾ ਹੈ ਤਾਂ ਜੋ ਉਹ ਕੈਨੇਡਾ ਵਿੱਚ ਅਤੇ ਵਿਦੇਸ਼ਾਂ ਵਿੱਚ ਲੋਕਾਂ ਦੀ ਸਹਾਇਤਾ ਕਰਨ ਦੇ ਯੋਗ ਹੋ ਸਕੇ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com