← Go Back
ਗੁਰਿੰਦਰਜੀਤ ਨੀਟਾ ਮਾਛੀਕੇ ਫਰਿਜ਼ਨੋ(ਕੈਲੀਫੋਰਨੀਆਂ) 23 ਅਕਤੂਬਰ 2020: ਕੇਂਦਰੀ ਫਰਿਜ਼ਨੋ ਵਿੱਚ ਇੱਕ ਤੇਜ਼ ਰਫਤਾਰ ਕਾਰ ਦੁਆਰਾ ਕਈ ਹੋਰ ਗੱਡੀਆਂ ਨੂੰ ਟੱਕਰ ਮਾਰਨ ਦੀ ਘਟਨਾ ਵਾਪਰੀ ਹੈ। ਇਸ ਹਾਦਸੇ ਵਿੱਚ ਜ਼ਖਮੀ ਹੋਏ ਕਾਰ ਡਰਾਈਵਰ ਨੂੰ ਹਾਦਸੇ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ । ਇਸ ਡਰਾਈਵਰ ਦੀ ਪਛਾਣ ਸੀਨ ਹਿਲਮੈਨ (37 ) ਵਜੋਂ ਹੋਈ ਹੈ। ਇਹ ਐਕਸੀਡੈਂਟ ਸਵੇਰੇ ਸਮੇਂ ਹੋਇਆ ਜਿੱਥੇ ਇਹ ਕਾਰ ਬਲੈਕਸਟੋਨ ਐਵੀਨਿਊ ਦੇ ਪੱਛਮ ਵੱਲ ਅਸ਼ਲਾਨ ਐਵੀਨਿਊ ਕੋਲ ਪਲਟ ਗਈ ਸੀ। ਇਹ ਤੇਜ਼ ਰਫਤਾਰ ਕਾਰ ਇੱਕ ਮਾਲੀ ਦੇ ਟ੍ਰੇਲਰ ਨੂੰ ਟੱਕਰ ਮਾਰਦੀ ਹੋਈ ਇੱਕ ਪਿਕਅਪ ਵਿੱਚ ਵੱਜੀ ਅਤੇ ਪਲਟਦੀ ਹੋਈ ਨੇ ਇੱਕ ਹੌਂਡਾ ਕਾਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਇਸ ਵਿੱਚ ਹਾਂਡਾ ਡਰਾਈਵਰ ਵੀ ਜ਼ਖਮੀ ਹੋ ਗਿਆ। ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਹਿਲਮੈਨ ਦੀ ਬਾਂਹ ਤੇ ਕਾਫੀ ਸੱਟ ਲੱਗੀ ਸੀ। ਉਸ ਨੂੰ ਹਿਰਾਸਤ ਵਿੱਚ ਲੈ ਕੇ ਹਸਪਤਾਲ ਇਲਾਜ਼ ਲਈ ਲਿਜਾਇਆ ਗਿਆ। ਪੁਲਿਸ ਅਧਿਕਾਰੀ ਮਾਈਕ ਸਾਲਸ ਨੇ ਜਾਣਕਾਰੀ ਦਿੱਤੀ ਕਿ ਹਿਲਮੈਨ ਉੱਤੇ ਹਿੱਟ ਐਂਡ ਰਨ ਅਤੇ ਕਿਸੇ ਪ੍ਰਭਾਵ ਅਧੀਨ ਗੱਡੀ ਚਲਾਉਣ ਦੇ ਦੋਸ਼ ਲਗਾਏ ਗਏ ਹਨ।
Total Responses : 936