ਬੀਐਸਸੀ ਮਲਟੀ ਮੀਡੀਆ ਵਿਭਾਗ ਦੇ ਪਹਿਲੇ ਅਤੇ ਪੰਜਵੇਂ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 28 ਮਾਰਚ2024 - ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਸੰਬਰ 2023 ਲਈ ਐਲਾਨੇ ਗਏ ਕੇਸੀ ਸਕੂਲ ਆਫ਼ ਮੈਨੇਜਮੈਂਟ ਐਂਡ ਕੰਪਿਊਟਰ ਐਪਲੀਕੇਸ਼ਨਜ਼ (ਕੇਸੀਐਸਐਮਸੀਏ) ਕਾਲਜ ਦੇ ਬੀਐਸਸੀ ਮਲਟੀ ਮੀਡੀਆ ਵਿਭਾਗ ਦੇ ਪਹਿਲੇ ਅਤੇ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਕਾਲਜ ਪ੍ਰਿੰਸੀਪਲ ਡਾ. ਰਸ਼ਮੀ ਗੁਜਰਾਤੀ ਅਤੇ ਵਿਭਾਗ ਮੁਖੀ ਗੁਰਪ੍ਰੀਤ ਨੇ ਦੱਸਿਆ ਕਿ ਮਲਟੀ ਮੀਡੀਆ ’ਚ ਪਹਿਲੇ ਸਮੈਸਟਰ ’ਚ ਰਿਸ਼ਵ 9.36 ਐਸਜੀਪੀਏ (ਸਮੈਸਟਰ ਗ੍ਰੇਡ ਪੁਆਇੰਟ ਔਸਤ) ਨਾਲ ਕਾਲਜ ’ਚੋਂ ਪਹਿਲੇ, ਸੁਮਨਦੀਪ ਕੌਰ 8.50 ਐਸ.ਜੀ.ਪੀ.ਏ ਨਾਲ ਕਾਲਜ ’ਚੋਂ ਦੂਜੇ ਸਥਾਨ ’ਤੇ ਰਹੀ, ਜਦੋਂ ਕਿ ਪੰਜਵੇਂ ਸਮੈਸਟਰ ’ਚ ਦੀਪਕ ਬੰਗੜ ਅਤੇ ਸਰਵਸ਼ਕਤੀ ਨੇ ਸਾਂਝੇ ਤੌਰ ’ਤੇ 9.32 ਐਸਜੀਪੀਏ ਨਾਲ ਕਾਲਜ ’ਚੋਂ ਪਹਿਲਾ, ਪੁਤੁਲ ਕੁਮਾਰੀ ਨੇ 8.73 ਐਸਜੀਪੀਏ ਨਾਲ ਦੂਜਾ ਅਤੇ ਸਾਹਿਲ ਲੱਖਾ ਅਤੇ ਸੰਜੇ ਬੰਗੜ ਨੇ ਸਾਂਝੇ ਤੌਰ ’ਤੇ 8.59 ਐਸਜੀਪੀਏ ਨਾਲ ਕਾਲਜ ’ਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕੈਂਪਸ ਡਾਇਰੈਕਟਰ ਡਾ. ਰਸ਼ਮੀ ਗੁਜਰਾਤੀ, ਗੁਰਪ੍ਰੀਤ, ਸੁਖਵਿੰਦਰ ਕੁਮਾਰ ਅਤੇ ਵਿਪਨ ਕੁਮਾਰ ਨੇ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ।