ਆਸ਼ਾ ਵਰਕਰ ਤੇ ਫੈਸਿਲੀਟੇਟਰਾਂ ਵੱਲੋਂ ਚੋਣਾਂ ਵਿੱਚ ਲੱਗੀ ਡਿਊਟੀ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਦਿੱਤਾ ਮੰਗ ਪੱਤਰ
- ਪੂਰਾ ਦਿਨ ਕੰਮ ਬਦਲੇ ਸਿਰਫ਼ 200/- ਰੁਪਏ ਵਿੱਚ ਆਸ਼ਾ ਵਰਕਰਾਂ ਤੇ ਮਿਡ ਡੇ ਵਰਕਰਾਂ ਦਾ ਸ਼ੋਸਣ ਹੈ:- ਪ੍ਰਧਾਨ ਕਮਲਜੀਤ ਕੌਰ ਰੋੜਗੜ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 17 ਮਈ 2024:- ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਵੱਲੋਂ , ਚੋਣਾਂ ਵਿੱਚ ਲੱਗੀ ਡਿਊਟੀ ਦੇ ਸਬੰਧ ਵਿੱਚ ਜ਼ਿਲਿਆਂ ਵਿੱਚ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਚੋਣ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ ਵਿੱਚ, ਆਗੂ ਮੈਂਬਰ ਜ਼ਿਲਾ ਪ੍ਰਧਾਨ ਕਮਲਜੀਤ ਕੌਰ ਰੋੜਗੜ ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਪੂਰਾ ਦਿਨ ਕੰਮ ਬਦਲੇ ਸਿਰਫ਼ 200/- ਰੁਪਏ ਵਿੱਚ ਕਰਾਉਣਾ ਅਤੇ ਆਸ਼ਾ ਵਰਕਰਾਂ ਤੇ ਮਿਡ ਡੇ ਵਰਕਰਾਂ ਦਾ ਸ਼ੋਸਣ ਹੈ।
ਪ੍ਰਧਾਨ ਕਮਲਜੀਤ ਕੌਰ ਰੋੜਗੜ ਅਤੇ ਆਸ਼ਾ ਵਰਕਰਾਂ ਨੇ ਮੰਗ ਪੱਤਰ ਰਾਹੀਂ ਸਪੱਸ਼ਟ ਕਰ ਦਿੱਤਾ। ਕਿ ਉਹ ਸਿਹਤ ਵਿਭਾਗ ਨਾਲ ਸਬੰਧਤ ਕੰਮ ਕਰ ਸਕਦੀਆਂ ਹਨ। ਨਾ ਕਿ ਰੋਟੀਆਂ ਬਣਾਉਣ ਲਈ, ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪਿਛਲੀਆਂ ਚੋਣਾਂ ਦੌਰਾਨ ਦੇਰ ਰਾਤ ਤੱਕ ਆਸ਼ਾ ਵਰਕਰਾਂ ਬਾਇਓ ਬੇਸਟ ਦੀ ਸਾਂਭ ਸੰਭਾਲ ਕਰਨ ਲਈ ਬੈਠੀਆਂ ਰਹੀਆਂ। ਜਿਸ ਕਰਕੇ ਕੋਈ ਵਰਕਰਾਂ ਨਾਲ ਅਣਹੋਣੀ ਘਟਨਾ ਵਾਪਰ ਸਕਦੀ ਸੀ। ਪਰ ਇਸ ਵਾਰ ਪੂਰੇ ਪੰਜਾਬ ਦੀਆਂ ਵਰਕਰਾਂ ਸ਼ਾਮ ਨੂੰ 5 ਵਜੇ ਤੱਕ ਹੀ ਡਿਊਟੀਆਂ ਕਰਨਗੀਆਂ ਅਤੇ ਇਸ ਤੋਂ ਵੱਧ ਨਹੀਂ ਕਰਨਗੀਆਂ।
ਇਸ ਸਮੇਂ ਹਾਜ਼ਰ ਵਰਕਰਾਂ ਨੀਲਮ ਸ਼ਰਮਾ ਦੁਧਨਸਾਧਾ ਪ੍ਰਧਾਨ, ਅਮਨਦੀਪ ਵਿਰਕ ਪਾਤੜਾਂ, ਜਸਵੀਰ ਕੌਰ ਪਾਤੜਾਂ, ਨਰਿੰਦਰ ਕੌਰ ਕਾਲੋਮਾਜਰਾ, ਹਰਪ੍ਰੀਤ ਕੌਰ ਪਟਿਆਲਾ, ਰੈਨੂੰ ਬਾਲਾਂ ਪਟਿਆਲਾ, ਸੁਖਦੀਪ ਕੌਰ ਪਟਿਆਲਾ, ਚਰਨਜੀਤ ਕੌਰ ਪਟਿਆਲਾ, ਜਸਵਿੰਦਰ ਕੋਰ ਪਟਿਆਲਾ,ਕਮਲ ਪਟਿਆਲਾ, ਗੁਰਜੀਤ ਕੌਰ, ਛਮਿੰਦਰ ਕੋਰ,ਪਟਿਆਲਾ, ਬਲਜੀਤ ਕੌਰ ਪਟਿਆਲਾ, ਹਰਜੀਤ ਕੌਰ ਪਟਿਆਲਾ, ਦੀਪਮਾਲਾ,ਮਮਤਾ, ਜੋਤੀ ਬਾਲਾ, ਚਰਨਜੀਤ ਕੌਰ ਰਾਜਪੁਰਾ ਹੋਰ ਮੈਬਰ ਹਾਜ਼ਰ ਸੀ।