ਮਲੇਰਕੋਟਲਾ: ਅਦਾਰਸ ਚੋਣ ਜਾਬਦੇ ਸਬੰਧੀ ਹੁਣ ਤੱਕ ਪ੍ਰਾਪਤ 101 ਸ਼ਿਕਾਇਤਾਂ ਪ੍ਰਾਪਤ; 100 ਫੀਂਸਦੀ ਸਿਕਾਇਤਾ ਦਾ ਨਿਰਧਾਰਿਤ ਸਮੇਂ ਸੀਮਾਂ ਤਹਿਤ ਨਿਪਟਾਰਾ
- ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਨਹੀਂ ਹੋਵੇਗੀ ਬਰਦਾਸ਼ਤ- ਸਹਾਇਕ ਜ਼ਿਲ੍ਹਾ ਚੋਣ ਅਫ਼ਸਰ
- ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸਿਕਾਇਤ ਸੀ-ਵਿਜੀਲ ਐਪ ਤੋਂ ਇਲਾਵਾ 01675-299493, ਈਮੇਲ complaintcellmalerkotla@gmail.com ਟੋਲ ਫ਼ਰੀ ਨੰਬਰ 1800-180-2950, 1950, ਨੈਸ਼ਨਲ ਗਵਰਨਮੈਂਟ ਸਰਵਿਸਿਜ ਪੋਰਟਲ (ਐਨ.ਜੀ.ਐਸ.ਪੀ) http://service.india.gov.in/ ਤੇ ਕਰਵਾਈ ਜਾਵੇ-ਰਾਜਪਾਲ ਸਿੰਘ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 17 ਮਈ :2024 - ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਚੋਣ ਜ਼ਾਬਤਾ ਲੱਗਣ ਉਪਰੰਤ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ। ਜ਼ਿਲ੍ਹੇ ਵਿੱਚ ਚੋਣਾਂ ਨਾਲ ਸਬੰਧਤ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਉੱਪਰ ਨਜ਼ਰ ਰੱਖਣ ਲਈ ਢੁਕਵੇਂ ਸੈੱਲ ਬਣਾਏ ਜਾ ਚੁੱਕੇ ਹਨ ਜਿਹੜੇ ਕਿ ਨਿਰੰਤਰ ਯਤਨਸ਼ੀਲ ਰਹਿ ਰਹੇ ਹਨ। ਚੋਣਾਂ ਨਾਲ ਸਬੰਧਤ ਵੱਖ ਵੱਖ ਮਾਧਿਅਮਾਂ ਜਿਵੇਂ ਕਿ 20 ਸੀ ਵਿਜ਼ਲ, 18 ਈਮੇਲ, 1 ਦਸਤੀ, 62 ਐਨ.ਜੀ.ਐਸ.ਪੀ. ਪੋਰਟਲ ਰਾਹੀਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਯਕੀਨੀ ਬਣਾਇਆ ਜਾ ਰਿਹਾ ਹੈ।
ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਜਾਂ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾ ਰਹੀ।
ਸਹਾਇਕ ਜ਼ਿਲ੍ਹਾ ਚੋਣ ਅਫ਼ਸਰ-ਕਮ- ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜਪਾਲ ਸਿੰਘ ਨੇ ਦੱਸਿਆ ਕਿ ਹੁਣ ਤੱਕ ਵੱਖ ਵੱਖ ਤਰ੍ਹਾਂ ਦੀਆਂ ਚੋਣਾਂ ਨਾਲ ਸਬੰਧਤ 16 ਮਈ ਤੱਕ ਕੁੱਲ 101 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿੰਨ੍ਹਾਂ ਵਿੱਚੋਂ 100 ਫੀਂਸਦੀ ਸਿਕਾਇਤਾ ਦਾ ਹਦਾਇਤਾਂ ਅਨੁਸਾਰ ਨਿਪਟਾਰ ਕੀਤਾ ਜਾ ਚੁੱਕਾ ਹੈ। ਸਹਾਇਕ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਸ਼ਿਕਾਇਤ, ਸੀ-ਵਿਜੀਲ ਸੈਲ ਦਾ ਜਾਇਜਾ ਲੈਣ ਸਮੇਂ ਲੈਕਚਰਾਰ ਪੰਜਾਬੀ ਸਾਦਤਪੁਰ ਅਬਦੁਰ ਰਸ਼ੀਦ "ਅੱਬਾਸ" ਵੱਲੋਂ ਤਿਆਰ ਸੰਦੇਸ ਦੀ ਸਲਾਘਾ ਕੀਤਾ ਤੇ ਆਪਣੇ ਮੋਬਾਇਲ ਦੇ ਕੈਮਰੇ ਵਿੱਚ ਕੈਦ ਕੀਤਾ ।
ਉਨ੍ਹਾਂ ਇਹ ਵੀ ਦੱਸਿਆ ਕਿ ਲੋਕ ਸਭਾ ਚੋਣਾਂ 2024 ਸਬੰਧੀ ਜ਼ਿਲ੍ਹੇ ਨਾਲ ਸਬੰਧਤ ਕੋਈ ਵੀ ਜ਼ਿਲ੍ਹਾ ਵਾਸੀ ਆਪਣੀ ਸ਼ਿਕਾਇਤ ਸੀ-ਵਿਜੀਲ (cVIGIL) ਐਪਲੀਕੇਸ਼ਨ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰਕੇ ਕਿਸੇ ਵੀ ਤਰ੍ਹਾਂ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਅਤੇ ਸਿਕਾਇਤ ਦਾ ਤਹਿ ਸਮੇਂ ਸੀਮਾਂ ਅਧੀਨ ਨਿਪਟਾਰਾ ਕੀਤਾ ਜਾਦਾ ਹੈ। ਇਸ ਤੋਂ ਇਲਾਵਾ 01675-299493, ਈਮੇਲ complaintcellmalerkotla@gmail.com ਟੋਲ ਫ਼ਰੀ ਨੰਬਰ 1800-180-2950, 1950, ਨੈਸ਼ਨਲ ਗਵਰਨਮੈਂਟ ਸਰਵਿਸਿਜ ਪੋਰਟਲ (ਐਨ.ਜੀ.ਐਸ.ਪੀ) http://service.india.gov.in/ ਤੋਂ ਇਲਾਵਾ ਸਥਾਨਕ ਸਰਕਾਰੀ ਕਾਲਜ ਵਿਖੇ ਸਥਾਪਿਤ ਕੀਤੇ ਗਏ ਜ਼ਿਲ੍ਹਾ ਕੰਟਰੋਲ ਸੈਂਟਰ ਵਿਖੇ ਦਸਤੀ ਸ਼ਿਕਾਇਤ ਵੀ ਦੇ ਸਕਦਾ ਹੈ। ਇਹ ਕੰਟਰੋਲ ਰੂਪ 24 ਘੰਟੇ ਕਾਰਜਸ਼ੀਲ ਹੈ ।