← ਪਿਛੇ ਪਰਤੋ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 16 ਜਨਵਰੀ 2021-ਸ੍ਰੀ ਮੁਕਤਸਰ ਸਾਹਿਬ ਦੇ ਗੁਰੂ ਨਾਨਕ ਕਾਲਜ ਸਾਹਮਣੇ ਛਾਉਣੀ ਵਿੱਚ ਮੇਲਾ ਮਾਘੀ ਸਮਾਪਤ ਹੁੰਦਿਆਂ ਘਰ ਵਾਪਸੀ ਕਰ ਰਹੇ ਨਿਹੰਗ ਸਿੰਘਾਂ ਦਾ ਘੋੜਿਆਂ ਨਾਲ ਲੱਦਿਆ ਟਰੱਕ ਅਚਾਨਕ ਖੇਤਾਂ ਵਿੱਚ ਬਣੀ ਚਿੱਕੜ ਦੀ ਖੱਡ ਵਿੱਚ ਫ਼ਸ ਗਿਆ, ਜਿਸਨੂੰ ਨਿਹੰਗ ਸਿੰਘਾਂ ਨੇ ਆਪਣੇ ਨਾਲ ਲਿਆਂਦੇ ਹਾਥੀ ਦੀ ਸਹਾਇਤਾ ਨਾਲ ਕਾਫ਼ੀ ਮੁਸ਼ੱਕਤ ਬਾਅਦ ਕੱਢਿਆ। ਚਿੱਕੜ ਵਿੱਚ ਫ਼ਸੇ ਟਰੱਕ ਨੂੰ ਹਾਥੀ ਨੇ ਪਿੱਛੋਂ ਧੱਕਾ ਲਗਾਇਆ, ਜਿਸ ਤੋਂ ਬਾਅਦ ਟਰੱਕ ਅਸਾਨੀ ਨਾਲ ਰਸਤੇ ’ਤੇ ਆ ਗਿਆ। ਹਾਥੀ ਵੱਲੋਂ ਟਰੱਕ ਨੂੰ ਧੱਕਾ ਮਾਰ ਕੇ ਖੱਡ ਵਿੱਚੋਂ ਕੱਢਣ ਮੌਕੇ ਲੋਕਾਂ ਦੀ ਭੀੜ ਹਾਥੀ ਦੀ ਤਾਕਤ ਦਾ ਨਮੂਨਾ ਦੇਖਣ ਨੂੰ ਇਕੱਠੀ ਹੋ ਗਈ ਤੇ ਵਾਹ-ਵਾਹ ਹੀ ਵੇਖਣ ਨੂੰ ਮਿਲੀ। ਹਾਥੀ ਦੀ ਮੱਦਦ ਨਾਲ ਨਿਹੰਗ ਸਿੰਘਾਂ ਵੱਲੋਂ ਟਰੱਕ ਖੱਡ ’ਚੋਂ ਬਾਹਰ ਕੱਢਿਆ ਗਿਆ ਤੇ ਆਪਣੇ ਪੜਾਅ ਵੱਲ ਰਵਾਨਾ ਹੋਇਆ।
Total Responses : 1008