← ਪਿਛੇ ਪਰਤੋ
ਪਰਵਿੰਦਰ ਸਿੰਘ ਕੰਧਾਰੀ
- ਆਪਣੇ ਅਤੇ ਪਰਿਵਾਰ ਦੇ ਕੀਮਤੀ ਜੀਵਨ ਦੀ ਸੁਰੱਖਿਆ ਵਾਸਤੇ ਕੋਰੋਨਾ ਵੈੱਕਸੀਨ ਜ਼ਰੂਰੀ - ਡਾ. ਸੰਜੀਵ ਗੋਇਲ
ਫਰੀਦਕੋਟ, 17 ਫਰਵਰੀ 2021 - ਸਿੱਖਿਆ ਵਿਭਾਗ ਦੇ ਸੀਨੀਅਰ ਲੈਕਚਰਾਰ/ਪ੍ਰਸਿੱਧ ਕਿ੍ਕਟ ਟੋਨੀ ਭਾਰਤੀ ਅਤੇ ਉਨ੍ਹਾਂ ਦੀ ਸੁਪਤਨੀ ਗੀਤਾ ਭਾਰਤੀ ਨੇ ਮਧੂ ਨਰਸਿੰਗ ਹੋਮ-ਚੰਡੀਗੜ ਅੱਖਾਂ ਦਾ ਹਸਪਤਾਲ ਫ਼ਰੀਦਕੋਟ ਵਿਖੇ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਕਰਵਾਇਆ | ਇਸ ਮੌਕੇ ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਪ੍ਰਧਾਨ ਡਾ.ਸੰਜੀਵ ਗੋਇਲ ਨੇ ਕਿਹਾ ਕਲੱਬ ਵੱਲੋਂ ਲਗਾਏ ਕੈਂਪ 'ਚ ਨਿਰੰਤਰ ਸ਼ਹਿਰੀ ਨਿਵਾਸੀ ਸ਼ਮੂਲੀਅਤ ਕਰਕੇ ਟੀਕਾਕਰਨ ਕਰਵਾ ਰਹੇ ਹਨ | ਉਨ੍ਹਾਂ ਕਿਹਾ ਸਮਾਂ ਮੰਗ ਕਰਦਾ ਹੈ ਕਿ ਅਸੀਂ ਆਪਣੇ ਅਤੇ ਆਪਣੇ ਪ੍ਰੀਵਾਰ ਦੇ ਕੀਮਤੀ ਜੀਵਨ ਦੀ ਸੁਰੱਖਿਆ ਵਾਸਤੇ ਕੋਰੋਨਾ ਵੈੱਕਸੀਨ ਯਕੀਨੀ ਰੂਪ 'ਚ ਲਗਾਈਏ ਤੇ ਕੋਰੋਨਾ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਇੱਕ ਸ਼ਹਿਰੀ ਵਜੋਂ ਕਰੀਏ।
Total Responses : 62