← ਪਿਛੇ ਪਰਤੋ
ਦੀਪਕ ਜੈਨ
ਜਗਰਾਓਂ, 8 ਅਪ੍ਰੈਲ 2021 - ਵਾਰਡ ਨੰ. 14 ਵਿਚ ਕੌਂਸਲਰ ਅਮਨ ਕਪੂਰ ਬੋਬੀ ਵਲੋਂ ਕੋਰੋਨਾ ਵੈਕਸੀਨ ਕੈਂਪ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਲਗਵਾਇਆ ਗਿਆ ਜਿਸ ਵਿਚ 122 ਲੋਕਾਂ ਦੇ ਏਐਨਐਮ ਗੁਰਮੀਤ ਕੌਰ ਵਲੋਂ ਵੈਕਸੀਨ ਲਗਾਈ ਗਈ। ਇਸ ਮੌਕੇ ਕੌਂਸਲਰ ਬੋਬੀ ਨੇ ਕਿਹਾ ਕਿ ਉਹ ਆਪਣੇ ਵਾਰਡ ਵਾਸੀਆਂ ਨੂੰ ਆਪਣਾ ਪਰਿਵਾਰ ਮੰਨਦੇ ਹਨ ਅਤੇ ਓਨਾ ਦੀ ਸੇਵਾ ਵਿਚ ਹਰ ਸਮੇ ਹਾਜਰ ਰਹਿਣਗੇ ਅਤੇ ਜੋ ਵੀ ਵਾਰਡ ਦੀ ਬੇਹਤਰੀ ਲਈ ਕੰਮ ਕੀਤਾ ਜਾ ਸਕਦਾ ਹੈ ਉਹ ਕੀਤਾ ਜਾਵੇਗਾ। ਇਸ ਮੌਕੇ ਕੌਂਸਲਰ ਹਿਮਾਂਸ਼ੂ ਮਿਲਕ ਅਤੇ ਵਿਕਰਮ ਜੱਸੀ ਮੌਜੂਦ ਸਨ।
Total Responses : 182