ਅਰੋੜਾ ਮਹਾਂ ਸਭਾ ਨੇ ਸ਼ਹੀਦੇ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 28 ਸਤੰਬਰ 2021 - ਸ਼ਹੀਦੇ-ਆਜ਼ਮ-ਸਰਦਾਰ ਭਗਤ ਸਿੰਘ ਦਾ ਜਨਮ ਅੱਜ ਅਰੋੜਾ ਮਹਾਂ ਸਭਾ ਨੇ ਅੱਜ ਸ਼ਹੀਦ ਭਗਤ ਸਿੰਘ ਮਿਊਾਸਪਲ ਪਾਰਕ ਵਿਖੇ ਪ੍ਰਧਾਨ ਰਮੇਸ਼ ਗੇਰਾ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਸ਼ਹੀਦੇ-ਆਜ਼ਮ-ਸਰਦਾਰ ਭਗਤ ਸਿੰਘ ਦੇ ਬੁੱਤ ਤੇ ਹਾਰ ਪਹਿਨਾਏ ਗਏ | ਸਕੱਤਰ ਦਰਸ਼ਨ ਲਾਲ ਚੁੱਘ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਅੱਜ ਲੋੜ ਹੈ ਕਿ ਅਸੀਂ ਸ਼ਹੀਦਾਂ ਦੇ ਦਰਸਾਏ ਮਾਰਗ ਤੇ ਚੱਲੀਏ |
ਇਸ ਮੌਕੇ ਪਿ੍ੰਸੀਪਲ ਸੇਵਾ ਸਿੰਘ ਚਾਵਲਾ ਸਰਪ੍ਰਸਤ ਨੇ ਕਿਹਾ ਸਾਨੂੰ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣਾ ਚਾਹੀਦਾ ਹੈ | ਇਸ ਮੌਕੇ ਰਾਕੇਸ਼ ਕਟਾਰੀਆ, ਰਾਜਨ ਨਾਗਪਾਲ, ਬਲਦੇਵ ਤੇਰੀਆ, ਸੰਨੀ ਟੱਕਰ, ਰਵੀ ਗੇਰਾ, ਚਮਨ ਗੇਰਾ, ਜਗਦੇਵ ਤੇਰੀਆ, ਚੰਦਨ ਕੱਕੜ, ਬੱਬੂ ਆਹੂਜਾ, ਪਵਨ ਮੌਂਗਾ, ਦਿਨੇਸ਼ ਮੁਖੀਜਾ, ਅਸ਼ੋਕ ਵਧਵਾ, ਸੁਖਬੀਰ ਸਿੰਘ ਸੱਚਦੇਵਾ, ਹਰੀ ਅਰੋੜਾ, ਵਿਨੋਦ ਬਜਾਜ, ਪ੍ਰਵੀਨ ਚਾਵਲਾ, ਮੁਕੇਸ਼ ਚਾਵਲਾ, ਦੀਪਕ ਮੁਖੀਜਾ, ਗੁਰਪ੍ਰੀਤ ਸਿੰਘ ਮਾਂਗਟ, ਹਰੀ ਓਮ ਪ੍ਰਕਾਸ਼ ਹਾਜ਼ਰ ਸਨ |