ਮਹਿਫ਼ਲ-ਏ-ਮਿਲਣੀ ਸਮਾਗਮ ਬੀ.ਸੀ ਕੈਨੇਡਾ ਵਿਖੇ ਸਫਲਤਾ ਪੂਰਵਕ ਸੰਪੰਨ
ਕਿਸਾਨੀ ਸੰਘਰਸ਼ ਦੀ ਜਿੱਤ ਦੀ ਖੁਸ਼ੀ ਵਿੱਚ ਐਨ ਆਰ ਆਈ ਵੱਲੋਂ ਕਰਵਾਇਆ ਸਮਾਗਮ
ਹਰਮਿੰਦਰ ਸਿੰਘ ਭੱਟ, ਬਾਬੂਸ਼ਾਹੀ ਨੈੱਟਵਰਕ
ਅਹਿਮਦਗੜ੍ਹ, 30, ਨਵੰਬਰ, 2021:-ਹਾਅ ਦਾ ਨਾਅਰਾ ਦੀ ਇਤਿਹਾਸਕ ਧਰਤੀ ਤੋਂ ਕੈਨੇਡਾ ਆ ਕੇ ਪੱਕੇ ਤੌਰ ਤੇ ਵਸੇ ਮਾਲੇਰਕੋਟਲਾ ਇਲਾਕੇ ਦੇ ਵਸਨੀਕਾਂ ਅਤੇ ਸਰਕਾਰੀ ਕਾਲਜ ਮਾਲੇਰਕੋਟਲਾ ਤੋਂ ਪੜ੍ਹਕੇ ਗਏ ਪੁਰਾਣੇ ਸਟੂਡੈਂਟ ਨੂੰ ਇਕ ਮੰਚ ਤੇ ਇਕੱਠੇ ਕਰਨ ਤੇ ਆਪਸੀ ਭਾਈਚਾਰਕ ਸਾਂਝ ਵਧਾਉਣ ਲਈ ਇਕ ਪ੍ਰੋਗਰਾਮ ਮਹਿਫ਼ਲ-ਏ-ਮਿਲਣੀ ਕਰਵਾਇਆ ਗਿਆ ਗਿਆ ਹੈ। ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉੱਘੇ ਸਮਾਜ ਸੇਵੀ ਸਿਮਰਦੀਪ ਸਿੰਘ ਮਾਨ ਕੈਨੇਡਾ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਦੀ ਜਿੱਤ ਤੇ ਪੰਜਾਬ ਦੇ ਨਵੇਂ ਬਣੇ ਜ਼ਿਲ੍ਹਾ ਮਾਲੇਰਕੋਟਲਾ ਦੀ ਖੁਸ਼ੀ ਵਿੱਚ ਜਿੰਨੇ ਵੀ ਜ਼ਿਲ੍ਹਾ ਮਾਲੇਰਕੋਟਲਾ ਦੇ ਵਸਨੀਕ ਕਨੇਡਾ ਪੱਕੇ ਤੌਰ ਵੱਸ ਚੁੱਕੇ ਹਨ ਨਾਲ ਹੀ ਗੋਰਮਿੰਟ ਕਾਲਜ ਮਾਲੇਰਕੋਟਲਾ ਦੇ ਪੁਰਾਣੇ ਸਟੂਡੈਂਟਾਂ ਨੂੰ ਆਪਸ ਵਿੱਚ ਮਿਲਾਉਣ ਤੋ ਤੇ ਇਕ ਮੰਚ ਤੇ ਇਕੱਠੇ ਕਰਨ ਲਈ ਇਹ ਸਮਾਗਮ ਸਰੀ ਬੀ.ਸੀ ਕੈਨੇਡਾ ਵਿਖੇ ਕਰਵਾਇਆ ਗਿਆ ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸਰੀ ਕਨੇਡਾ ਤੋਂ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਹਾਜ਼ਰੀ ਭਰੀ। ਸਮਾਗਮ ਦੌਰਾਨ ਸੂਫ਼ੀ ਗਾਇਕ ਮੱਘਰ ਅਲੀ ਤੇ ਰਾਜ ਕਾਕੜਾ ਸੂਫ਼ੀ ਤੇ ਸਭਿਆਚਾਰਕ ਗੀਤ ਪੇਸ਼ ਕੀਤੇ ।ਇਸ ਮੌਕੇ ਸਰਪੰਚ ਅਵਤਾਰ ਸਿੰਘ ਮਾਨ ਸਮਾਗਮ ਤੇ ਪ੍ਰਬੰਧਕ ਅਕਬਰ ਦਿਉਲ, ਗੁਰਵਿੰਦਰ ਗਿੱਲ,ਸਿਮਰ ਮਾਨ, ਗੋਲੂ ਚਹਿਲ, ਜਗਸੀਰ ਬਾਗੜੀ, ਸਿਆਸਤ ਚੀਮਾਂ,ਅਜੇਪਾਲ ਸਿੰਘ,ਰਾਮ ਸਿੰਘ, ਸੁਲਤਾਨ ਵਿਰਕ,ਰਾਣਾ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਲੇਰਕੋਟਲਾ ਇਲਾਕੇ ਦੇ ਐਨ ਆਰ ਆਈਜ਼ ਹਾਜ਼ਰ ਸਨ।