ਚੋਣਾਂ ਤੋਂ ਪਹਿਲਾਂ ਸੀ ਐਮ ਦਾ ਚੇਹਰਾ ਕਰਾਂਗੇ ਐਲਾਨ - ਰਾਹੁਲ ਗਾਂਧੀ
ਜਲੰਧਰ, 27 ਜਨਵਰੀ 2022 - ਜਲੰਧਰ 'ਚ ਵਰਚੂਅਲ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕਾਂਗਰਸ ਵੱਲੋਂ ਪੰਜਾਬ ਚੋਣਾਂ ਲਈ ਸੀ ਐਮ ਚੇਹਰੇ ਦਾ ਐਲਾਨ ਕੀਤਾ ਜਾਵੇਗਾ। ਇਹ ਫੈਸਲਾ ਵਰਕਰਾਂ ਦੀ ਰਾਇ ਤੋਂ ਬਾਅਦ ਲਿਆ ਜਾਵੇਗਾ ਕਿ ਕੌਣ ਪੰਜਾਬ 'ਚ ਕਾਂਗਰਸ ਦਾ ਸੀ ਐਮ ਚਿਹਰਾ ਹੋਵੇਗਾ।
ਇਸ ਦੌਰਾਨ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਸੀ ਐਮ ਚੇਹਰਾ ਕੋਈ ਵੀ ਹੋਵੇ ਪਰ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੋਵਾਂ ਵੱਲੋਂ ਕਿਹਾ ਗਿਆ ਹੈ ਕਿ ਕੋਈ ਵੀ ਇਸ ਦਾ ਵਿਰੋਧ ਨਹੀਂ ਕਰੇਗਾ।
ਵੀਡੀਓ ਵੀ ਦੇਖੋ.....
https://www.facebook.com/BabushahiDotCom/videos/2034008933433497