ਸੰਗਰੂਰ ਡਿਸਟ੍ਰਿਕਟ ਇੰਡਸਟਰੀ ਚੈਂਬਰ ਬਲਾਕ ਮਲੇਰਕੋਟਲਾ ਵਲੋਂ ਜਨਰਲ ਹਾਊਸ ਮੀਟਿੰਗ
- ਉਦਯੋਗਾਂ ਰਾਹੀਂ ਜਿਥੇ ਬੇਰੁਜ਼ਗਾਰੀ ਦੂਰ ਹੁੰਦੀ ਹੈ, ਉੱਥੇ ਹੀ ਮਜਦੂਰਾਂ ਲਈ ਰੋਜੀ-ਰੋਟੀ ਦੇ ਸਾਧਨ ਪੈਦਾ ਕਰਕੇ ਨਸ਼ਿਆਂ 'ਤੋ ਵੀ ਬਚਨ ਦਾ ਜ਼ਰੀਆ ਹੈ -ਚੇਅਰਮੈਨ ਏ.ਆਰ ਸ਼ਰਮਾ
- ਐਮ.ਐਸ.ਐਮ.ਈ ਦੇ ਪੈਂਡਿੰਗ ਕੇਸਾਂ ਨੂੰ ਜਲਦੀ ਹੀ ਜ਼ਿਲ੍ਹਾ ਮਲੇਰਕੋਟਲਾ ਨਾਲ ਜੋੜਿਆ ਜਾਵੇਗਾ-ਜ਼ਿਲ੍ਹਾ ਪ੍ਰਧਾਨ ਸੰਜੀਵ ਚੋਪੜਾ
ਇਸਮਾਈਲ ਏਸ਼ੀਆ
ਮਲੇਰਕੋਟਲਾ, 3 ਜੁਲਾਈ 2022 - ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਬਲਾਕ ਮਲੇਰਕੋਟਲਾ ਵਲੋਂ ਪ੍ਰਧਾਨ ਸਜੀਵ ਸੂਦ, ਜਨਰਲ ਸਕੱਤਰ ਅਮਰ ਗੁਪਤਾ, ਵਿੱਤ ਸਕੱਤਰ ਰਾਕੇਸ਼ ਸਿੰਗਲਾ ਦੀ ਅਗਵਾਈ ਹੇਠ ਜਨਰਲ ਹਾਊਸ ਦੀ ਮੀਟਿੰਗ ਕਰਵਾਈ ਗਈ ਜਿਸ 'ਚ ਚੇਅਰਮੈਨ ਡਾ. ਏ.ਆਰ. ਸ਼ਰਮਾ, ਜਿਲ੍ਹਾ ਪ੍ਰਧਾਨ ਸਜੀਵ ਚੋਪੜਾ, ਸਾਬਕਾ ਜਿਲ੍ਹਾ ਪ੍ਰਧਾਨ ਘਣਸ਼ਿਆਮ ਕਾਂਸਲ, ਜ਼ਿਲ੍ਹਾ ਜਨਰਲ ਸਕੱਤਰ ਐਮ.ਪੀ. ਸਿੰਘ, ਜ਼ਿਲ੍ਹਾ ਵਿੱਤ ਸਕੱਤਰ ਪ੍ਰੇਮ ਗੁਪਤਾ, ਅਮਰਗੜ੍ਹ ਬਲਾਕ ਦੇ ਪ੍ਰਧਾਨ ਸਵਰਨ ਸਿੰਘ, ਅਹਿਮਦਗੜ੍ਹ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਸਮੇਤ ਸੈਂਕੜੇ ਉਦਯੋਗਪਤੀਆਂ ਹਾਜ਼ਰ ਸਨ। ਇਸ ਮੌਕੇ ਸੇਵਾ ਮੁਕਤ ਜ਼ਿਲ੍ਹਾ ਅਟਾਰਨੀ ਐਡਵੋਕੇਟ ਹਰਿੰਦਰ ਸੂਦ ਤੇ ਪੱਤਰਕਾਰ ਵਰਿੰਦਰ ਜੰਨ ਨੂੰ ਆਨਰੇਰੀ ਮੈਂਬਰ ਬਣਾਇਆ ਗਿਆ। ਸੰਬੋਧਨ ਕਰਦਿਆਂ ਸਕੱਤਰ ਸ੍ਰੀ ਅਮਰ ਗੁਪਤਾ ਨੇ 2021-22 ਦੇ ਪ੍ਰਾਜੈਕਟ ਅਤੇ ਖਰਚੇ ਦੀ ਰਿਪੋਰਟ ਪੇਸ਼ ਕੀਤੀ।
ਇਸ ਮੌਕੇ ਸੀ ਸਜੀਵ ਸੂਦ ਨੇ ਦੱਸਿਆ ਕਿ ਚੈਂਬਰ ਐਡਵਾਈਜ਼ਰੀ ਕਮੇਟੀ ਵਿਚ ਭਗਵੰਤ ਰਾਏ ਜਿੰਦਲ ਨੂੰ ਚੇਅਰਮੈਨ, ਕ੍ਰਿਸ਼ਨ ਮੋਹਨ ਗੁਪਤਾ, ਅਮਰ ਸਿੰਘ ਤੇ ਇੰਦਰਜੀਤ ਸਿੰਘ ਨੂੰ ਮੈਂਬਰ ਅਤੇ ਵੇਦਾ ਗੋਰਾ ਨੂੰ ਪੀ.ਆਰ.ਓ ਅਤੇ ਵਰਿੰਦਰ ਜੈਨ ਤੇ ਪਾਰਸ ਜੈਨ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਰੁਣ ਸਿੰਗਲਾ ਨੂੰ ਨਾਭਾ ਰੋਡ-ਖੰਨਾ ਰੋਡ, ਪੰਕਜ ਮੋਹਨ ਗੋਇਲ ,ਸੰਦੀਪ ਸੂਦ ਨੌਧਰਾਨੀ ਰੋਡ-ਮਦੇਵੀ ਰੋਡ, ਅਤੇ ਗੁਪਤਾ ਤੇ ਸ਼ਿਵਮ ਮਟਕਣ ਨੂੰ ਧੁੂਰੀ ਰੋਡ, ਪੁਨੀਤ ਢੀਂਗਰਾ-ਵਰੁਣ ਜਿੰਦਲ ਤੇ ਰੋਮੀਓ ਢੀਂਗਰਾ ਨੂੰ ਉਦਯੋਗਿਕ ਖੇਤਰ ਲਈ, ਨਿਰਮਲ ਸਿੰਘ ਨੂੰ ਰਾਏਕੋਟ ਰੋਡ ਅਤੇ ਰਾਜੀਵ ਸੂਦ ਅਤੇ ਸਜੀਵ ਚੌਧਰੀ ਨੂੰ ਲੁਧਿਆਣਾ ਰੋਡ ਦਾ ਇੰਚਾਰਜ ਲਾਇਆ ਗਿਆ। ਇਸ ਦੇ ਨਾਲ ਅਲਕਸ਼ ਬਾਂਸਲ, ਵਿਵੇਕ ਬਾਂਸਲ, ਹੈਪੀ ਗਰਗ, ਹਨੀ ਗਰਗ, ਰਿੱਕੀ ਕਿੰਗਰ, ਵਿੱਕੀ ਕਿੰਗਰ, ਵਿਮਲ ਭਟੇਜਾ, ਵਰਿੰਦਰ ਜੈਨ ਨੂੰ ਨਵੇਂ ਮੈਂਬਰ ਬਣਾਇਆ ਗਿਆ ਹੈ। ਇਸ ਮੌਕੇ ਏ.ਆਰ ਸ਼ਰਮਾ ਨੇ ਕਿਹਾ ਕਿ ਜਿੱਥੇ ਉਦਯੋਗਾਂ ਤੋਂ ਰੁਜ਼ਗਾਰ ਪ੍ਰਾਪਤ ਕਰਨ ਨਾਲ ਬੇਰੁਜ਼ਗਾਰੀ ਦੂਰ ਹੁੰਦੀ ਹੈ, ਉੱਥੇ ਹੀ ਮਜਦੂਰਾਂ ਲਈ ਰੋਜੀ-ਰੋਟੀ ਦੇ ਸਾਧਨ ਪੈਦਾ ਕਰਕੇ ਨਸ਼ਿਆਂ 'ਤੇ ਵੀ ਰੋਕ ਲਗਾਈ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਉਦਯੋਗਪਤੀਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ 'ਚ ਉਦਯੋਗਪਤੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ 'ਤੇ ਵਿਚਾਰ ਕੀਤਾ ਗਿਆ ਜਿਸ 'ਤੇ ਮੁੱਖ ਮੰਤਰੀ ਨੇ ਰਹਿੰਦੇ ਮਾਮਲਿਆਂ 'ਤੇ ਅਧਿਕਾਰੀਆਂ ਨੂੰ ਤੁਰੰਤ ਆਦੇਸ਼ ਜਾਰੀ ਕਰਦਿਆਂ ਰਹਿੰਦੀਆਂ ਸਮੱਸਿਆਵਾਂ ਨੂੰ ਵੀ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਸ੍ਰੀ ਕਾਂਸਲ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਚੀਮਾ ਵਲੋਂ ਉਦਯੋਗਪਤੀਆਂ ਦੀਆਂ ਮੰਗਾਂ ਨੂੰ ਧਿਆਨ ਵਿਚ ਰੱਖ ਕੇ ਪੇਸ਼ ਕੀਤੇ ਬਜਟ ਵਿਚ ਉਦਯੋਗਪਤੀਆਂ ਨੂੰ ਕਈ ਰਾਹਤਾਂ ਦਾ ਐਲਾਨ ਕੀਤਾ ਹੈ। ਇਸ ਮੌਕੇ ਸੰਜੀਵ ਚੋਪੜਾ ਨੇ ਐਮ.ਐਸ.ਐਮ.ਈ ਦੇ ਪੈਂਡਿੰਗ ਕੇਸਾਂ ਸਬੰਧੀ ਦੱਸਿਆ ਕਿ ਡੀ.ਸੀ. ਸੰਗਰੂਰ ਦੀ ਅਗਵਾਈ ਹੇਠ ਜਲਦੀ ਹੀ ਸਾਰੇ ਕੇਸਾਂ ਨੂੰ ਜ਼ਿਲ੍ਹਾ ਮਲੇਰਕਟਲਾ ਨਾਲ ਜੋੜਿਆ ਜਾਵੇਗਾ। ਇਸ ਮੌਕੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਉਦਯੋਗਪਤੀ ਕ੍ਰਿਸ਼ਨ ਮੋਹਨ ਗੁਪਤਾ ਨੇ ਸਾਰਿਆਂ ਦਾ ਧੰਨਵਾਦ ਕੀਤਾ ।