ਮੁੱਖ ਵਾਟਰ ਵਰਕਸ 'ਚ ਝਾੜ ਫੂਸ ਨੂੰ ਲਗਾਈ ਅੱਗ ਨਾਲ ਕਾਲੋਨੀ ਵਾਸੀ ਹੋਏ ਪ੍ਰੇਸਾਨ
ਹਰੀਸ਼ ਕਾਲੜਾ
ਰੂਪਨਗਰ, 06 ਫਰਵਰੀ 2023: ਰੂਪਨਗਰ ਸ਼ਹਿਰ ਦੀ ਪਾਸ ਕਾਲੋਨੀ ਵਜੋ ਜਾਣੀ ਜਾਂਦੀ ਕਾਲੋਨੀ ਗਿਆਨੀ ਜੈਲ ਸਿੰਘ ਨਗਰ 'ਚ ਬਣਿਆ ਮੁੱਖ ਵਾਟਰ ਵਰਕਸ ਦਾ ਖੇਤਰ ਨੇ ਲੰਬੇ ਸਮੇਂ ਤੋਂ ਜੰਗਲ ਦਾ ਰੂਪ ਧਾਰਿਆ ਹੈ। ਇੱਥੇ ਵੱਖ ਵੱਖ ਤਰਾਂ ਪੁਰਾਣੀਆ ਪਾਈਪਾ, ਕੰਡਮ ਸਮਾਨ, ਸ਼ਹਿਰ ਦੀਆਂ ਸੜਕਾਂ 'ਚੋ ਪੁਟਿਆ ਹੋਇਆ ਮਲਵਾਂ ਅਤੇ ਪੁਰਾਣੀਆਂ ਟਾਈਲਾਂ ਵੀ ਅਕਸਰ ਸਟੋਰ ਕੀਤੀਆ ਜਾ ਰਹੀਆ ਹਨ। ਇਸ ਨੂੰ ਮੁੱਖ ਵਾਟਰ ਵਰਕਸ ਵਿੱਚ ਕੁਦਰਤੀ ਤੌਰ ਤੇ ਖੜੇ ਝਾੜ ਫੂਸ ਨੂੰ ਖਤਮ ਕਰਕੇ ਇਸ ਨੂੰ ਸਾਫ ਸੁਧਰੀ ਦਿਖ ਦੇਣ ਦਾ ਨਗਰ ਕੋਂਸਲ ਵੱਲੋਂ ਕਦੇ ਕੋਈ ਯਤਨ ਨਹੀਂ ਕੀਤਾ ਜਾਂਦਾ। ਇਹ ਮੁੱਖ ਵਾਟਰ ਵਰਕਸ ਸ਼ਹਿਰ ਦੀ ਪਾਸ ਕਾਲੋਨੀ ਤੇ ਕਲੰਕ ਹੈ। ਪਤਾ ਨਹੀਂ ਅੱਜ ਨਗਰ ਕੋਂਸਲ ਨੂੰ ਇਸ ਵਿੱਚ ਖੜੇ ਝਾੜ ਫੂਸ ਤੇ ਸਰਕੜੇ ਨੂੰ ਸਾਫ ਕਰਨ ਦਾ ਚੇਤਾ ਕਿਵੇ ਆਇਆ ਤੇ ਇਸ ਝਾੜ ਫੂਸ ਨੂੰ ਸਾਫ ਕਰਨ ਲਈ ਲਗੇ ਮਜ਼ਦੂਰਾ ਨੇ ਕੱਟ ਕੇ ਸਭਾਂਲਣ ਦੀ ਬਜਾਏ ਅੱਗ ਲਗਾਕੇ ਸਾੜਨਾ ਅਰੰਭ ਕਰ ਦਿੱਤਾ। ਇਸ ਨਾਲ ਅੱਧ ਸੁਕੇ ਖਾਹ ਫੁਸ ਤੇ ਸਰਕੜੇ ਦੇ ਜਲਣ ਨਾਲ ਉਠੇ ਧੂਏ ਅਤੇ ਜਲੇ ਹੋਏ ਫੂਸ ਦੀ ਬਣੀ ਰਾਖ ਵਾਟਰ ਵਰਕਸ ਨਾਲ ਲਗਦੇ ਘਰਾਂ 'ਚ ਆ ਡਿੱਗ ਲਗੀ। ਜਿਸ ਤੋਂ ਰਿਹਾਇਸ਼ੀ ਘਰਾਂ ਦੇ ਵਸਨੀਕਾਂ ਨੂੰ ਭਾਰੀ ਦਿਕਤ ਦਾ ਸਾਹਮਣਾ ਕਰਨਾ ਪਿਆ।
ਜਦੋਂ ਨਗਰ ਕੋਂਸਲ ਦੇ ਪ੍ਰਧਾਨ ਦੇ ਧਿਆਨ ਵਿੱਚ ਇਹ ਮਾਮਲਾ ਲਿਆਦਾ ਗਿਆ ਤਾਂ ਉਨ੍ਹਾਂ ਇਸ ਬਾਰੇ ਆਗਿਆਨਤਾ ਪ੍ਰਗਟ ਕੀਤੀ ਪਰ ਉਸ ਉਪਰੰਤ ਅੱਗ ਤੇ ਕਾਬੂ ਪਾਇਆ ਗਿਆ। ਪ੍ਰਸ਼ਨ ਉਠਦਾ ਹੈ ਕਿ ਇਕ ਪਾਸੇ ਤਾਂ ਸਰਕਾਰ ਵਲੋਂ ਰਹਿਦ ਖੁਦ ਨੂੰ ਸਾੜਨ ਤੇ ਪਾਬੰਦੀ ਹੈ ਲੇਕਿਨ ਰਿਹਾਇਸ਼ੀ ਕਾਲੋਨੀ 'ਚ ਖੜੇ ਝਾੜ ਫੁਸ ਨੂੰ ਅੱਗ ਲਗਾਕੇ ਪ੍ਰਦੁਸ਼ਣ ਫੈਲਾਉਣ ਦੀ ਆਗਿਆ ਦੇਣ ਲਈ ਕੋਣ ਜਿੰਮੇਵਰ ਹੈ?
ਕਾਲੋਨੀ ਦੀਆ ਗਰਿਹਣੀਆ ਸੰਤੌਸ ਸੈਣੀ, ਸਤਿੰਦਰ ਕੌਰ, ਮਿਨਾਕਸੀ ਗੁਪਤਾ, ਸਨੇਹ, ਕਾਂਤਾ ਆਦਿ ਨੇ ਨਗਰ ਕੋਂਸਲ ਵਲੋਂ ਪੈਦਾ ਕੀਤੀ ਇਸ ਪ੍ਰੇਸਾਨੀ ਤੇ ਆਪਣੇ ਗੁਸੇ ਦਾ ਪ੍ਰਗਟਾਵਾ ਕੀਤਾ ਹੈ।