← ਪਿਛੇ ਪਰਤੋ
ਦਿੱਲੀ ਸ਼ਰਾਬ ਘੁਟਾਲਾ: ਈ ਡੀ ਵੱਲੋਂ ਕੇਜਰੀਵਾਲ ਨੂੰ 9ਵਾਂ ਸੰਮਨ ਜਾਰੀ ਨਵੀਂ ਦਿੱਲੀ, 17 ਮਾਰਚ, 2024: ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਦਿੱਲੀ ਸ਼ਰਾਬ ਘੁਟਾਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ 9ਵਾਂ ਸੰਮਨ ਜਾਰੀ ਕਰਦਿਆਂ 21 ਮਾਰਚ ਨੂੰ ਉਸ ਅੱਗੇ ਪੇਸ਼ ਹੋਣ ਵਾਲੇ ਕਿਹਾ ਹੈ। ਦੱਸਣਯੋਗ ਹੈ ਕਿ ਕੇਜਰੀਵਾਲ 8 ਵਾਰ ਸੰਮਨਾਂ ’ਤੇ ਪੇਸ਼ ਨਹੀਂ ਹੋਏ ਜਿਸ ਮਗਰੋਂ ਈ ਡੀ ਅਦਾਲਤ ਚਲੀ ਗਈ ਸੀ ਤੇ ਅਦਾਲਤ ਨੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ ਤੇ ਅਦਾਲਤ ਨੇ ਇਹਨਾਂ ਸੰਮਨਾਂ ਦੇ ਮਾਮਲੇ ਵਿਚ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਸੀ। ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਆਉਂਦੇ ਦਿਨਾਂ ਵਿਚ ਇਹ ਕੇਸ ਕੀ ਰੁੱਖ ਲੈਂਦਾ ਹੈ।
Total Responses : 942