ਸੀਨੀਅਰ ਸਿਟੀਜ਼ਨ ਕਲੱਬ ਰਜਿ. ਵਲੋਂ ਸਮਾਗਮ
ਉੱਘੇ ਲੇਖਕ ਬਲਵਿੰਦਰ ਬਾਲਮ ਹੋਏ ਸ਼ਾਮਿਲ
ਰੋਹਿਤ ਗੁਪਤਾ
ਗੁਰਦਾਸਪੁਰ, 19 ਮਾਰਚ ਸੀਨੀਅਰ ਸਿਟੀਜ਼ਨ ਕਲੱਬ ਰਜਿ. ਗੁਰਦਾਸਪੁਰ ਵਲੋਂ ਸਥਾਨਿਕ ਫਿਸ਼ ਪਾਰਕ ਵਿਖੇ ਫਲਾਇੰਗ ਅਫ਼ਸਰ ਦਰਸ਼ਨ ਸਿੰਘ ਦੀ ਪਤਨੀ ਸਵ: ਕੁਲਦੀਪ ਕੌਰ ਦੀ ਯਾਦ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ, ਜਿਸ ਵਿਚ ਪ੍ਰਸਿੱਧ ਸਾਹਿੱਤਕਾਰ ਬਲਵਿੰਦਰ ਬਾਲਮ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪ੍ਰੋ: ਜੇ.ਕੇ. ਬਹਿਲ ਜਨਰਲ ਸਕੱਤਰ, ਪ੍ਰਧਾਨ ਬਖ਼ਸ਼ੀਸ਼ ਸਿੰਘ ਸੈਣੀ, ਪ੍ਰਧਾਨ ਸੂਬੇਦਾਰ ਸੁਖਦੇਵ ਸਿੰਘ, ਮਾਸਟਰ ਰਾਜ ਕੁਮਾਰ ਬਾਵਾ ਅਤੇ ਬਲਵਿੰਦਰ ਬਾਲਮ ਵਲੋਂ ਸਵ: ਕੁਲਦੀਪ ਕੌਰ ਦੀ ਜੀਵਨ ਸ਼ੈਲੀ 'ਤੇ ਚਾਨਣਾ ਪਾਇਆ। ਅੰਤ ਵਿਚ ਸੀਨੀਅਰ ਸਿਟੀਜ਼ਨ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਬਲਵਿੰਦਰ ਬਾਲਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਇੰਦਰਜੀਤ ਸਿੰਘ ਚੀਮਾ, ਗੁਰਮੁਖ ਸਿੰਘ, ਵਰਿੰਦਰ ਕੋਹਲੀ, ਅਸ਼ੋਕ ਹਾਂਡਾ, ਬਾਵਾ ਸਿੰਘ, ਬਲਵਿੰਦਰ ਸਿੰਘ, ਦੀਪਕ ਗੁਪਤਾ, ਦਰਸ਼ਨ ਸਿੰਘ, ਹਰਦੇਵ ਸਿੰਘ, ਕੁਲਬੀਰ ਸਿੰਘ ਬਾਜਵਾ, ਰਾਜ ਕੁਮਾਰ ਸਿੰਘ, ਰਮੇਸ਼ ਕੁਮਾਰ, ਰਾਮ ਲਾਲ, ਸੁਖਦੇਵ ਸਿੰਘ ਸੰਧੂ, ਸੁਖਵਿੰਦਰ ਸਿੰਘ ਸ਼ਾਨ, ਸੁਭਾਸ਼, ਸੁਦੇਸ਼ ਗੁਪਤਾ, ਸ਼ਿਵ ਚੰਦਰ ਸ਼ਰਮਾ, ਕੈਪਟਨ ਸੰਤੋਖ ਸਿੰਘ, ਜੇ.ਕੇ ਬਹਿਲ, ਨਰੇਸ਼ ਸੋਨੀ, ਸਤਿੰਦਰ ਸੋਢੀ, ਸੁਖਵਿੰਦਰ ਸਿੰਘ ਵਾਹਲਾ, ਕਰਮ ਸਿੰਘ, ਮਲਕੀਅਤ ਸਿੰਘ, ਜਰਨੈਲ ਸਿੰਘ ਆਦਿ ਹਾਜ਼ਰ ਸਨ। ਜਦੋਂ ਕਿ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰੋ: ਜੇ.ਕੇ. ਬਹਿਲ ਨੇ ਨਿਭਾਈ।