ਛੋਟੇ ਸ਼ੁਭ ਦੀ ਚੜ੍ਹਦੀਕਲਾ ਲਈ ਲਹਿੰਦੇ ਪੰਜਾਬ 'ਚ ਨਨਕਾਣਾ ਸਾਹਿਬ ਵਿਖੇ ਵੀ ਹੋਈ ਅਰਦਾਸ
- ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਸਿੱਧੂ ਮੂਸੇਵਾਲੇ ਦੇ ਭਰਾ ਦੇ ਜਨਮ ਦੀ ਖ਼ੁਸ਼ੀ 'ਚ ਅਰਦਾਸ
ਬਾਬਰ ਜਲੰਧਰੀ
ਨਨਕਾਣਾ ਸਾਹਿਬ, 19 ਮਾਰਚ 2024 - ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੇ ਘਰ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਨਵੇਂ ਬਾਲਕ "ਛੋਟੇ ਮੂਸੇਵਾਲੇ" ਨੇ ਜਨਮ ਲਿਆ ਹੈ। ਪੰਜਾਬੀ ਸਿੱਖ ਸੰਗਤ ਵੱਲੋਂ ਨਵ ਜਨਮੇ ਬੱਚੇ ਦੀ ਚੜ੍ਹਦੀ ਕਲ੍ਹਾ ਤੰਦਰੁਸਤੀ ਲਈ ਗੁਰਦੁਆਰਾ ਜਨਮ ਅਸਥਾਨ ਵਿਖੇ ਅਰਦਾਸ ਬੇਨਤੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮੂਸੇਵਾਲੇ ਦੇ ਮਾਤਾ ਪਿਤਾ ਅਤੇ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਹਮੇਸ਼ਾ ਨਾਮ ਚਿੱਤ ਆਵੇ।