ਰੋਸ ਵਿਖਾਵਾ ਕਰਨ ਵਾਲੇ ਕਿਸਾਨ ਆਗੂਆਂ ਨੂੰ ਛੇ ਮਹੀਨੇ ਦੀ ਸਜ਼ਾ ਤੇ 2000 ਜੁਰਮਾਨਾ
ਬਲਜੀਤ ਸਿੰਘ
ਤਰਨ ਤਾਰਨ, 28 ਮਾਰਚ 2024 : ਤਰਨ ਤਾਰਨ ਦੀ ਸੈਸ਼ਨ ਕੋਰਟ ਵੱਲੋਂ 2012 ਵਿੱਚ ਬਿਜਲੀ ਮੁਲਾਜ਼ਮਾਂ ਦਾ ਵਿਰੋਧ ਕਰਨ ਦੇ ਦੋਸ਼ ਵਿੱਚ ਦਰਜ ਹੋਏ ਇਕ ਮਾਮਲੇ ਵਿੱਚ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੂਬਾ ਪ੍ਰਧਾਨ ਸਣੇ 6 ਲੋਕਾਂ ਨੂੰ ਕੋਟ ਵੱਲੋਂ ਛੇ ਮਹੀਨੇ ਦੀ ਸਜ਼ਾ ਤੇ 2000 ਰੁਪਆ ਜੁਰਮਾਨਾ ਕੀਤਾ ਗਿਆ ਹੈ।
ਇਸ ਉਪਰ ਕੋਟ ਤੋਂ ਗੋਇੰਦਵਾਲ ਸਾਹਿਬ ਜੇਲ ਵਿੱਚ ਜਾਂਦੇ ਸਮੇਂ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਅਤੇ ਉਨਾਂ ਦੇ ਆਗੂਆਂ ਵੱਲੋਂ ਜੰਮ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਉਪਰੰਤ ਗੱਲਬਾਤ ਕਰਦੇ ਹੋਏ ਸੂਬਾ ਪ੍ਰਧਾਨ ਨੇ ਦੱਸਿਆ ਕਿ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜਥੇਬੰਦੀ ਦਾ ਆਗੂ ਪਰਮਜੀਤ ਸਿੰਘ ਕਿਰਤੋਵਾਲ ਜਿਸ ਦੇ ਕਿ ਦੋਨੋਂ ਨੌਜਵਾਨ ਲੜਕੇ ਨਸ਼ੇ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਫਸ ਗਏ ਸਨ ਅਤੇ ਇਸ ਦੌਰਾਨ ਪਰਮਜੀਤ ਸਿੰਘ ਬੁਰੀ ਤਰ੍ਹਾਂ ਕਰਜ਼ੇ ਦਾ ਸ਼ਿਕਾਰ ਹੋ ਗਿਆ ਜਿਸ ਤੋਂ ਬਾਅਦ ਉਸ ਨੇ ਆਪਣਾ ਕਰਜ਼ਾ ਉਤਾਰਨ ਲਈ ਘਰ ਦੇ ਵਿੱਚ ਬਣਾਈ ਆਟੇ ਦੀ ਚੱਕੀ ਅਤੇ ਆਪਣਾ ਘਰ ਵੇਚ ਕੇ ਆਪਣਾ ਕਰਜਾ ਉਤਾਰਿਆ ਤੇ ਇਸ ਦੌਰਾਨ ਚੱਕੀ ਵੇਚਦੇ ਸਮੇਂ ਉਸ ਨੇ ਹਰੀਕੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਇੱਕ ਅਪੀਲ ਕੀਤੀ ਕਿ ਉਹ ਜਿਹੇ ਆਪਣੇ ਇਹ ਚੱਕੀ ਵੇਚ ਕੇ ਕਿਤੇ ਹੋਰ ਲਾ ਲੈਂਦਾ ਹੈ ਤਾਂ ਉਸਦਾ ਕਨੈਕਸ਼ਨ ਉਸ ਦੇ ਦੂਜੀ ਥਾਂ ਤੇ ਸ਼ਿਫਟ ਕੀਤਾ ਜਾਵੇਗਾ ਤਾਂ ਹਰੀਕੇ ਦੇ ਬਿਜਲੀ ਮੁਲਾਜ਼ਮਾਂ ਵੱਲੋਂ ਉਹਨਾਂ ਨੂੰ ਵਿਸ਼ਵਾਸ ਦਵਾ ਦਿੱਤਾ ਗਿਆ ਕਿ ਤੁਸੀਂ ਜਿੱਥੇ ਮਰਜ਼ੀ ਚੱਕੀ ਲਾ ਲਓ ਅਸੀਂ ਬਿਜਲੀ ਵਾਲਾ ਕਨੈਕਸ਼ਨ ਉਥੇ ਸ਼ਿਫਟ ਕਰ ਦਵਾਂਗੇ ।
ਪਰਮਜੀਤ ਸਿੰਘ ਵੱਲੋਂ ਦੂਜੀ ਥਾਂ ਤੇ ਜਦ ਚੱਕੀ ਲਾ ਦਿੱਤੀ ਗਈ ਅਤੇ ਇਸ ਦੌਰਾਨ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਤਾਰਾਂ ਵੀ ਲਾ ਦਿੱਤੀਆਂ ਗਈਆਂ ਤੇ ਟਰਾਂਸਫਾਰਮਰ ਵੀ ਲਾ ਦਿੱਤਾ ਗਿਆ ਪਰ ਕੁਝ ਬਿਜਲੀ ਮੁਲਾਜ਼ਮ ਉਸ ਕੋਲੋ 140000 ਰੁਪਏ ਦੀ ਰਿਸ਼ਵਤ ਦੀ ਮੰਗ ਕਰਨ ਲੱਗੇ ਜਿਸ ਤੋਂ ਬਾਅਦ ਪਰਮਜੀਤ ਸਿੰਘ ਦੁਖੀ ਹੋ ਕੇ ਜਹਰੀਲੀ ਦਵਾਈ ਪੀਣ ਲੱਗਾ ਤਾਂ ਜਥੇਬੰਦੀ ਨੇ ਉਸ ਦੇ ਹੱਕ ਵਿੱਚ ਆ ਕੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਵਿਰੋਧ ਕੀਤਾ ਅਤੇ ਇਸੇ ਵਿਰੋਧ ਵਿੱਚ ਹੀ ਬਿਜਲੀ ਵਿਭਾਗ ਵੱਲੋਂ ਸਿਆਸੀ ਸ਼ਹਿ ਤੇ ਉਹਨਾਂ ਦੇ ਉੱਪਰ 2012 ਵਿੱਚ ਇੱਕ ਮੁਕਦਮਾ ਦਰਜ ਕਰਵਾ ਦਿੱਤਾ ਗਿਆ ਸੀ । ਜਿਸ ਵਿੱਚ ਉਹਨਾਂ ਨੂੰ ਮਾਨਯੋਗ ਸੈਸ਼ਨ ਕੋਰਟ ਵੱਲੋਂ ਹੁਣ ਆਣ ਕੇ ਛੇ ਮਹੀਨੇ ਦੀ ਸਜ਼ਾ ਤੇ 2000 ਰੁਪ ਜੁਰਮਾਨਾ ਕੀਤਾ ਗਿਆ ਹੈ ।
ਉਹਨਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਸਾਨ ਆਪਣੀਆਂ ਹਕੀ ਮੰਗਾਂ ਨੂੰ ਲੈ ਕੇ ਜੋ ਆਵਾਜਾ ਚੁੱਕਦੇ ਹਨ ਉਹ ਇਸ ਤਰੀਕੇ ਨਾਲ ਕਦੇ ਵੀ ਦੱਬੀਆਂ ਨਹੀਂ ਜਾਣਗੀਆਂ ।