ਬੁਟੀਕ ਵਿੱਚ ਅੱਗ ਲੱਗਣ ਕਾਰਨ ਹੋਇਆ ਲੱਖਾਂ ਦਾ ਨੁਕਸਾਨ
ਰੋਹਿਤ ਗੁਪਤਾ
ਗੁਰਦਾਸਪੁਰ , 28 ਮਾਰਚ 2024 : ਧਾਰੀਵਾਲ ਵਿੱਚ ਸਵੇਰੇ ਕਰੀਬ 9 ਵਜੇ ਦੇ ਕਰੀਬ ਡਡਵਾਂ ਰੋਡ ਹਰਜਸ ਬੁਟੀਕ ਤੇ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ ਜਿਸ ਨਾਲ ਲੱਖਾ ਰੁਪਏ ਦਾ ਨੁਕਸਾਨ ਹੋਣ ਦੀ ਖਬਰ ਹੈ ।ਅੱਗ ਨੂੰ ਬੁਝਾਉਣ ਵਾਸਤੇ ਫਾਈਰ ਬ੍ਰਿਗੇਡ ਵਾਲਿਆ ਨੂੰ ਸੂਚਨਾ ਦਿੱਤੀ ਗਈ ਤਾਂ ਮੌਕੇ ਤੇ ਫਾਈਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ ।ਨਜਦੀਕੀ ਦੁਕਾਨਦਾਰਾਂ ਅਤੇ ਫਾਈਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ।
ਨਜਦੀਕੀ ਦੁਕਾਨਦਾਰਾ ਨੇ ਦੱਸਿਆ ਕਿ ਦੁਕਾਨ ਬੰਦ ਸੀ ਅਤੇ ਦੁਕਾਨ ਅੰਦਰੋ ਧੂਆ ਨਿਕਲ ਰਿਹਾ ਸੀ ਅਤੇ ਜਦੋਂ ਦੁਕਾਨ ਦੇ ਮਾਲਕ ਨੂੰ ਸੂਚਿਤ ਕੀਤਾ ਗਿਆ ਤੇ ਉਸ ਨੇ ਆ ਕੇ ਦੁਕਾਨ ਖੋਲ ਕੇ ਦੇਖੀ ਤਾ ਅੱਗ ਕਾਫੀ ਮਚੀ ਹੋਈ ਸੀ ਜਿਸ ਤੇ ਬਹੁਤ ਮੁਸ਼ਕਿਲ ਨਾਲ ਦੁਕਾਨਦਾਰਾਂ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਾਬੂ ਪਾਇਆ। ਦੁਕਾਨ ਦੇ ਮਾਲਕ ਅਨੁਸਾਰ ਅੱਗ ਲੱਗਣ ਨਾਲ ਲੱਖਾ ਰੁਪਏ ਦਾ ਨੁਕਸਾਨ ਹੋ ਗਿਆ ਹੈ।