ਅੰਮ੍ਰਿਤਸਰ ਚ ਭਾਜਪਾ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ 'ਤੇ ਭਾਜਪਾ ਵਰਕਰਾਂ ਨੇ ਕੀਤਾ ਹਮਲਾ
ਭਾਜਪਾ ਵਰਕਰਾਂ ਨੇ ਕਿਸਾਨਾਂ 'ਤੇ ਚਲਾਏ ਇੱਟ- ਰੋੜੇ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ ,18 ਅਪ੍ਰੈਲ 2024 :
ਅੰਮ੍ਰਿਤਸਰ ਦੇ ਪਿੰਡ ਭਿੱਟੇਵੱਡ ਵਿੱਚ ਆਏ ਭਾਜਪਾ ਆਗੂ ਮੁਖਤਾਰ ਸਿੰਘ ਨੂੰ ਕਿਸਾਨਾਂ ਵੱਲੋਂ ਸਵਾਲ ਜਵਾਬ ਕਰਕੇ ਵਿਰੋਧ ਕੀਤੇ ਜਾਣ ਸਮੇਂ ਕੁਝ ਭਾਜਪਾ ਆਗੂਆਂ ਵੱਲੋਂ ਕਿਸਾਨਾਂ ਮਜ਼ਦੂਰਾਂ ਤੇ ਪੱਥਰਬਾਜ਼ੀ ਕੀਤੀ ਗਈ।
ਜ਼ਖ਼ਮੀ ਹੋਏ ਕਿਸਾਨ ਆਗੂ ਗੁਰਵੇਲ ਸਿੰਘ ਧੋਲ, ਪ੍ਰਗਟ ਸਿੰਘ ਖਿਆਲਾਂ, ਬਲਕਾਰ ਸਿੰਘ ਕਾਲੇਘਨੂਪੁਰ,ਜਿਨ੍ਹਾਂ ਦੇ ਸੱਟਾਂ ਵੱਜੀਆਂ। । ਪਿੰਡ ਭਿੱਟੇਵੱਡ ਦੇ ਵਿੱਚ ਭਾਜਪਾ ਦੇ ਆਗੂ ਵੱਲੋਂ ਇੱਕ ਸਮਾਗਮ ਰੱਖਿਆ ਗਿਆ ਸੀ ਜਿਸ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਇਸੇ ਦੇ ਚਲਦਿਆਂ ਭਾਜਪਾ ਦੇ ਕੁਝ ਸਮਰਥਕ ਉੱਥੇ ਪਹੁੰਚਦੇ ਹਨ ਅਤੇ ਆਪਸ ਦੇ ਵਿੱਚ ਤਿੱਖੀ ਬਹਿਸ ਹੁੰਦੀ ਹੈ ਜਿਸ ਤੋਂ ਬਾਅਦ ਇੱਕ ਦੂਜੇ ਦੇ ਉੱਤੇ ਇੱਟਾਂ ਪੱਥਰ ਵੀ ਚਲਾਏ ਜਾਂਦੇ ਨੇ ਬਾਅਦ ਦੇ ਵਿੱਚ ਪੁਲਿਸ ਵੱਲੋਂ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਗਿਆ।