ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ
ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ,,,
ਬਲਜੀਤ ਸਿੰਘ
ਤਰਨ ਤਾਰਨ , 18 ਅਪ੍ਰੈਲ 2024 : ਦੇ ਪਿੰਡ ਐਮਾ ਦੇ ਇੱਕ 18 ਸਾਲਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਸਕੂਲ਼ ਨੂੰ ਜਾ ਰਿਹਾ ਸੀ ਮਿਰਤਕ ਦੇ ਮਾਮਾ ਨੇ ਦੱਸਿਆ ਕਿ ਮ੍ਰਿਤਕ ਜਗਮੀਤ ਸਿੰਘ ਜਿਸਦੀ ਉਮਰ ਕਰੀਬ 18 ਸਾਲ ਸੀ, ਮੋਟਰ ਸਾਈਕਲ ਤੇ ਅੱਜ ਸਵੇਰੇ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਸਕੂਲ਼ ਨੂੰ ਜਾ ਰਿਹਾ ਸੀ ਕਿ ਪਿੰਡ ਕੋਟ ਲਾਗੇ ਉਸਦਾ ਐਕਸੀਡੈਂਟ ਹੋ ਗਿਆ ਜਿਸਨੂੰ ਗੰਭੀਰ ਹਾਲਤ ਵਿੱਚ ਤਰਨ ਤਾਰਨ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਉਸਦੀ ਮੌਤ ਹੋ ਗਈ ਹੈ