ਸਮਾਜਸੇਵੀ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁਪਤਾ ਨੂੰ ਮਿਲਿਆ ਅਗਰਵਾਲ ਵੈਲਫੇਅਰ ਸੁਸਾਇਟੀ ਗੋਬਿੰਦਗੜ੍ਹ ਵਲੋਂ ਵਿਸ਼ੇਸ਼ ਸਨਮਾਨ
ਪਟਿਆਲਾ 18 ਅਪ੍ਰੈਲ 2024- ਅਗਰਵਾਲ ਵੈਲਫੇਅਰ ਸੁਸਾਇਟੀ ਮੰਡੀ ਗੋਬਿੰਦਗੜ੍ਹ ਵਲੋਂ ਉਸਾਰੇ ਸ਼ਾਨਦਾਰ ਵਿਸ਼ਾਲ ਅਗਰਸੈਨ ਭਵਨ ਦੇ ਉਦਘਾਟਨ ਮੌਕੇ ਆਯੋਜਿਤ ਸਨਮਾਨ ਸਮਾਰੋਹ ਵਿੱਚ ਸ਼ਾਹੀ ਸ਼ਹਿਰ ਦੇ ਉੱਘੇ ਸਮਾਜਸੇਵੀ ਵਾਤਾਵਰਨ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁਪਤਾ ਅਗਰਵਾਲ ਰਤਨ ਸਰਪ੍ਰਸਤ ਨਿਊ ਅਗਰਵਾਲ ਸਭਾ ਪਟਿਆਲਾ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਸਨਮਾਨ ਵਿੱਚ ਮਹਾਰਾਜਾ ਅਗਰਸੈਨ ਜੀ ਦੀ ਖੂਬਸੂਰਤ ਰੰਗਦਾਰ ਲਾਈਟਾਂ ਨਾਲ ਜਗਮਗਾਉਂਦੀ ਫਰੇਂਮਡ ਤਸਵੀਰ ਭੇਂਟ ਕੀਤੀ ਗਈ ਤੇ ਦੋਸ਼ਾਲਾ ਪਹਿਨਾਇਆ ਗਿਆ। ਇਹ ਵਿਸ਼ੇਸ਼ ਸਨਮਾਨ ਅਗਰਵਾਲ ਵੈਲਫੇਅਰ ਸੁਸਾਇਟੀ ਵਲੋਂ ਪੰਜਾਬ ਦੇ ਸਮੂੰਹ ਅਗਰਬੰਧਊਆਂ ਦੀ ਸ਼ਾਨ ਲਹਿਰਾ ਗਾਗਾ ਦੇ ਵਿਧਾਇਕ ਵਰਿੰਦਰ ਗੋਇਲ ਅਤੇ ਅਗਰਵਾਲ ਵੈਲਫੇਅਰ ਸੁਸਾਇਟੀ ਦੇ ਸਮੂੰਹ ਅਹੁਦੇਦਾਰਾਂ ਨੇ ਕੀਤਾ। ਪ੍ਰਸਿੱਧ ਕੌਮਾਂਤਰੀ ਭਜਨ ਗਾਇਕ ਆਦਿੱਤਯ ਗੋਇਲ ਮਹਾਰਾਜਾ ਅਗਰਸੈਨ ਜੀ ਦੇ ਭਜਨ ਸੁਣਾ ਕੇ ਹਾਜ਼ਰ ਅਗਰਬੰਧਊਆਂ ਨੂੰ ਨਿਹਾਲ ਕਰ ਦਿੱਤਾ।
ਸਭਾ ਵਲੋਂ ਮੁੱਖ ਮਹਿਮਾਨ ਉਦਯੋਗਪਤੀ ਪ੍ਰੇਮ ਬਾਂਸਲ। ਵਿਸ਼ੇਸ਼ ਮਹਿਮਾਨ ਵਰਿੰਦਰ ਗੋਇਲ ਵਿਧਾਇਕ ਲਹਿਰਾ ਗਾਗਾ, ਆਰਕੀਟੈਕਟ ਮੈਡਮ ਬਹਿਲ ਲੁਧਿਆਣਾ ਨਿਯੂ ਅਗਰਵਾਲ ਸਭਾ ਪਟਿਆਲਾ ਦੇ ਪ੍ਰਧਾਨ ਜਨਕ ਰਾਜ ਗੁਪਤਾ, ਅਗਰਵਾਲ ਸਮਾਜ ਸਭਾ ਪਟਿਆਲਾ ਦੇ ਪ੍ਰਧਾਨ ਪਵਨ ਗੋਇਲ, ਸਕੱਤਰ ਸੋਹਿੰਦਰ ਕਾਸ਼ਲ,ਸਭਾ ਦੇ ਸਰਪ੍ਰਸਤਾਂ ਸਲਾਹਕਾਰਾਂ ਤੇ ਸਹਿਯੋਗੀਆਂ ਦਾ ਵੀ ਸਨਮਾਨ ਕੀਤਾ ਗਿਆ। ਭਗਵਾਨ ਦਾਸ ਗੁਪਤਾ ਜਿੱਥੇ ਸਮਾਜ ਸੇਵਾ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਹਨ ਤੇ ਪਿਛਲੇ 45 ਸਾਲਾਂ ਦੇ ਲੰਮੇ ਸਮੇਂ ਤੋਂ ਨਿਰਵਿਘਨ ਤੇ ਨਿਰਸਵਾਰਥ ਸਮਾਜ ਸੇਵਾ ਕਰ ਰਹੇ ਹਨ ਉੱਥੇ ਸਮੁੱਚੇ ਉੱਤਰ ਭਾਰਤ ਤੇ ਵਿਸ਼ੇਸ਼ ਤੌਰ ਤੇ ਪੰਜਾਬ ਤੇ ਸ਼ਾਹੀ ਸ਼ਹਿਰ ਪਟਿਆਲਾ ਦੇ ਅਗਰਬੰਧਊਆਂ ਦੀ ਭਲਾਈ ਅਤੇ ਇਕਜੁੱਟਤਾ ਲਈ ਵਧੀਆ ਕੰਮ ਕਰ ਰਹੇ ਹਨ।
ਇਸ ਮੌਕੇ ਸਨਮਾਨ ਲੈਣ ਉਪਰੰਤ ਭਗਵਾਨ ਦਾਸ ਗੁਪਤਾ ਨੇ ਕਿਹਾ ਕਿ ਅਗਰਵਾਲ ਸਮਾਜ ਦੇਸ਼ ਦੇ ਕੁੱਲ ਆਮਦਨ ਕਰ ਵਿਚੋਂ ਸੱਭ ਤੋਂ ਵੱਧ 62% ਕਰ ਦਿੰਦਾ ਹੈ ਅਤੇ ਦੇਸ਼ ਦੀ ਤਰੱਕੀ ਵਿੱਚ ਅੱਗੇ ਹੋਕੇ ਹਿੱਸਾ ਪਾਉਦਾਂ ਹੈ ਤੇ ਗਊਸਾਲਾਵਾਂ, ਮੰਦਿਰਾਂ ਧਾਰਮਿਕ ਸਥਾਨਾਂ ਅਤੇ ਸਮਾਜ ਸੇਵਾ ਵਿੱਚ ਵੀ ਅਹਿਮ ਯੋਗਦਾਨ ਪਾ ਰਿਹਾ ਹੈ। ਇਸ ਤੋਂ ਇਲਾਵਾ ਸਮਾਜ ਦੇ ਬੱਚੇ ਕੇਂਦਰ ਸਰਕਾਰ, ਰਾਜ ਸਰਕਾਰਾਂ, ਪ੍ਰਸ਼ਾਸਨ,ਫੌਜ, ਪੁਲਿਸ, ਬੈਂਕਿੰਗ,ਉਦਯੋਗ ਅਤੇ ਹਰ ਤਰਾਂ ਦੇ ਵਪਾਰ ਵਿੱਚ ਅਗਲੀਆਂ ਕਤਾਰਾਂ ਵਿੱਚ ਮੋਹਰੀ ਹੋਕੇ ਸੇਵਾ ਨਿਭਾ ਰਹੇ ਹਨ। ਨਿਊ ਅਗਰਵਾਲ ਸਭਾ ਦੇ ਨਵਨਿਯੁਕਤ ਪ੍ਰਧਾਨ ਜਨਕ ਰਾਜ ਗੁਪਤਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਵੀ ਅਗਰਵਾਲਾਂ ਨੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ। ੳਹਨਾ ਕਿਹਾ ਕਿ ੳਹ ਅਗਰਵਾਲ ਵੈਲਫੇਅਰ ਸੁਸਾਇਟੀ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਰਾਜ ਗੋਇਲ ਅਤੇ ਸਮੂੰਹ ਟੀਮ ਦੀ ਕਾਰਜਸ਼ੈਲੀ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ੳਹ ਵੀ ਸਾਹੀ ਸ਼ਹਿਰ ਦੀਆਂ ਸਮੂੰਹ ਅਗਰਵਾਲ ਸਭਾਵਾਂ ਤੇ ਸਮੁੱਚੇ ਅਗਰਬੰਧਊਆਂ ਨੂੰ ਇੱਕਜੁੱਟ ਕਰਕੇ ਪਟਿਆਲਾ ਵਿੱਚ ਵੀ ਇੱਕ ਵਿਸ਼ਾਲ ਅਗਰਸੈਨ ਭਵਨ ਬਨਵਾਉਣ ਦੇ ਉਪਰਾਲੇ ਕਰਨਗੇ ।ਪ੍ਰੋਗਰਾਮ ਦੇ ਮੰਚ ਸੰਚਾਲਨ ਦੇ ਫ਼ਰਜ਼ ਸੁਰੇਸ਼ ਗੁਪਤਾ ਨੇ ਬਾਖੂਬੀ ਨਿਭਾਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜ਼ ਗੋਇਲ ਪ੍ਰਧਾਨ, ਨਰਾਇਣ ਸਿੰਗਲਾਂ ਸੀਨੀਅਰ ਮੀਤ ਪ੍ਰਧਾਨ, ਮਹਿੰਦਰ ਗੁਪਤਾ ਜਰਨਲ ਸਕੱਤਰ, ਖਜਾਨਚੀ, ਵੀ ਹਾਜ਼ਰ ਸਨ।