ਚੰਡੀਗੜ੍ਹ ਦੇ ਪੇਂਡੂ ਖੇਤਰ ਦੇ ਆਗੂਆਂ ਨਾਲ਼ “ਇੰਡੀਆ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਕੀਤੀ ਮੁਲਾਕਾਤ
ਪਿੰਡਾਂ ਦੇ ਵਸਨੀਕ ਧਰਮ ਨਿਰਪੱਖ ਗੱਠਜੋੜ ਦੀ ਮੱਦਦ ਕਰਨਗੇ ਤਾਂ ਜੋ ਭਾਈਚਾਰਕ ਏਕਤਾ ਕਾਇਮ ਰੱਖੀ ਜਾਵੇ : ਪ੍ਰਮੁੱਖ ਸਿੱਖ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਦਾ ਦਾਅਵਾ
ਚੰਡੀਗੜ੍ਹ 18 ਅਪ੍ਰੈਲ 2024ਚੰਡੀਗੜ੍ਹ ਸ਼ਹਿਰ ਹੈ ਪਰ ਸਾਡੇ ਲਈ ਪਿੰਡ ਬਡਹੇੜੀ ਹੈ ਜੋ ਇਸ ਲੋਕ ਸਭਾ ਹਲਕੇ ਦਾ ਇੱਕ ਅਹਿਮ ਅੰਗ ਹੈ ਕਿਉਂਕਿ ਮੇਰੇ ਪਿੰਡ ਦੀ 500 ਏਕੜ ਵਾਹੀਯੋਗ ਜ਼ਮੀਨ ਪ੍ਰਸ਼ਾਸ਼ਨ ਨੇ ਹਾਸਲ ਕਰਕੇ ਚਾਰ ਸੈਕਟਰ 39,40,41 ਅਤੇ 42 ਬਣਾਉਣ ਲਈ ਚੰਡੀਗੜ੍ਹ ਰਾਜਧਾਨੀ ਸਕੀਮ ਵਿੱਚ ਸ਼ਾਮਲ ਕੀਤੇ ਹੋਏ ਹਨ। ਅਸੀਂ ਇੱਥੋਂ ਦੇ ਅਸਲ ਪੱਕੇ ਵਸਨੀਕ ਹਾਂ ਬਾਕੀ ਸਾਰੇ ਪਿੰਡਾਂ ਵਾਲ਼ਿਆਂ ਦੀ ਸਥਿਤੀ ਵੀ ਇਸੇ ਤਰਾਂ ਹੈ ਜਿਨ੍ਹਾਂ 50 ਪਿੰਡਾਂ ਦੀ ਜ਼ਮੀਨ ‘ਤੇ ਚੰਡੀਗੜ੍ਹ ਵੱਸਿਆ ਹੈ ਇਸੇ ਲਈ ਅਸੀਂ ਮਨੀਸ਼ ਤਿਵਾੜੀ ਜੋ ਸ਼ਹੀਦ ਪ੍ਰੋਫ਼ੈਸਰ ਵਿਸ਼ਵਾਨਾਥ ਤਿਵਾੜੀ ਦੇ ਹੋਣਹਾਰ ਸਪੁੱਤਰ ਹਨ ਨੂੰ ਜਿਤਾਉਣ ਦਾ ਪ੍ਰਣ ਕੀਤਾ ਹੈ ਖ਼ੁਦ ਮਨ ਬਣਾ ਕੇ ਚੋਣ ਮੁਹਿੰਮ ਵਿੱਚ ਅੱਗੇ ਹੋ ਕੇ ਹਿੱਸਾ ਲੈਣ ਦਾ ਤਹੱਈਆ ਕੀਤਾ ਹੈ ਅਤੇ ਜ਼ਿੰਮੇਵਾਰੀ ਪੇਂਡੂ ਖੇਤਰ ਦੇ ਸਮੂਹ ਵਾਸੀਆਂ ਅਤੇ ਆਗੂਆਂ ਨੇ ਸੰਭਾਲ ਲਈ ਹੈ ਕਿਸ ਕਿ ਅਸੀਂ ਅਜੋਕੇ ਹਾਲਾਤਾਂ ਵਿੱਚ “ਇੰਡੀਆ ਗੱਠਜੋੜ” ਨੂੰ ਇੱਕ ਧਰਮ ਨਿਰਪੱਖ ਅਤੇ ਭਾਈਚਾਰਕ ਏਕਤਾ ਕਾਇਮ ਰੱਖਣ ਦੇ ਯੋਗ ਸਮਝਿਆ ਹੈ।ਕਾਂਗਰਸ ਪਾਰਟੀ ਇਸ ਗੱਠਜੋੜ ਦਾ ਅਹਿਮ ਹਿੱਸਾ ਹੈ ਜਿਸ ਦੀ ਸਰਕਾਰ ਦੇ 10 ਸਾਲ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਹੇ ਅਤੇ ਦੇਸ਼ ਦਾ ਨਾਂ ਪੂਰੇ ਸੰਸਾਰ ਵਿੱਚ ਚਮਕਿਆ ਅਤੇ ਵਿਸ਼ਵ ਪ੍ਰਸਿੱਧ ਅਰਥ ਸ਼ਾਸ਼ਤਰੀ ਪੰਜਾਬੀ ਅਤੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਬਣਨ ਦਾ ਮਾਣ ਅਤੇ ਮੌਕਾ ਵੀ ਕਾਂਗਰਸ ਪਾਰਟੀ ਨੇ ਹੀ ਦਿੱਤਾ ਸੀ ।