← ਪਿਛੇ ਪਰਤੋ
ਬਰਨਾਲਾ ਵਿਚ ਸਕੂਲੀ ਬੱਸ ਤੇ ਟਰੱਕ ਵਿਚ ਜ਼ਬਰਦਸਤ ਟੱਕਰ, ਕਈ ਬੱਚੇ ਜ਼ਖ਼ਮੀ ਬਰਨਾਲਾ, 19 ਅਪ੍ਰੇਲ 2024 : ਅੱਜ ਬਾਅਦ ਦੁਪਹਿਰ ਬਰਨਾਲਾ ਦੇ ਧਨੌਲਾ ਲਾਗੇ ਇਕ ਸਕੂਲ ਦੀ ਬੱਸ ਦੀ ਟੱਕਰ ਇਕ ਟਰੱਕ ਨਾਲ ਹੋ ਗਈ। ਇਸ ਹਾਦਸੇ ਵਿਚ ਬੱਸ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ। ਇਸ ਦੌਰਾਨ 14 ਬੱਚੇ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਹੈ। ਹਾਦਸੇ ਵਿਚ ਬੱਸ ਦਾ ਡਰਾਈਵਰ ਅਤੇ ਹੈਲਪਰ ਵੀ ਜ਼ਖ਼ਮੀ ਦੱਸੇ ਜਾ ਰਹੇ ਹਨ।
Total Responses : 971