21 ਰਾਜਾਂ ਦੀਆਂ 102 ਸੀਟਾਂ 'ਤੇ ਵੋਟਿੰਗ ਖਤਮ: ਬੰਗਾਲ ਵਿੱਚ ਸਭ ਤੋਂ ਵੱਧ 77% ਵੋਟਾਂ ਪਈਆਂ
ਨਵੀਂ ਦਿੱਲੀ, 19 ਅਪ੍ਰੈਲ 2024 - ਲੋਕ ਸਭਾ ਦੇ ਪਹਿਲੇ ਪੜਾਅ 'ਚ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ 'ਤੇ ਵੋਟਿੰਗ ਸ਼ਾਮ 6 ਵਜੇ ਖਤਮ ਹੋ ਗਈ। ਸੀਟਾਂ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡਾ ਪੜਾਅ ਹੈ। ਅੰਤਿਮ ਵੋਟਿੰਗ ਪ੍ਰਤੀਸ਼ਤ ਅਜੇ ਨਹੀਂ ਆਈ ਹੈ।
ਸਵੇਰੇ ਪੀਐਮ ਮੋਦੀ ਨੇ ਸਾਰਿਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਸੀ। ਪੀਐਮ ਨੇ ਹਿੰਦੀ, ਤਾਮਿਲ, ਮਰਾਠੀ ਸਮੇਤ 5 ਭਾਸ਼ਾਵਾਂ ਵਿੱਚ ਟਵੀਟ ਕੀਤਾ ਸੀ।
ਵੋਟਰ ਟੂਰਨਆਉਟ ਐਪ ਦੇ ਅਨੁਸਾਰ, ਸ਼ਾਮ 5 ਵਜੇ ਤੱਕ ਸਭ ਤੋਂ ਵੱਧ ਮਤਦਾਨ ਬੰਗਾਲ ਵਿੱਚ 77.57% ਰਿਹਾ। ਬਿਹਾਰ ਵਿੱਚ ਸਭ ਤੋਂ ਘੱਟ 46.32% ਵੋਟਿੰਗ ਹੋਈ। 21 ਰਾਜਾਂ ਵਿੱਚ ਔਸਤ ਵੋਟਿੰਗ 62.8% ਹੈ।