← ਪਿਛੇ ਪਰਤੋ
ਮਹਾਜ਼ਨ ਪਰਿਵਾਰ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਦਿਤੀਆਂ ਜ਼ਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਡੇਰਾ ਬਾਬਾ ਨਾਨਕ, 25 ਅਪ੍ਰੈਲ 2024- ਅੱਜ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਵਿਧਾਇਕ ਡੇਰਾ ਬਾਬਾ ਨਾਨਕ ਦੇ 66 ਵੇਂ ਜਨਮ ਦਿਨ ਦੀਆਂ ਮਹਾਜ਼ਨ ਪਰਿਵਾਰ ਦੇ ਮੈਂਬਰਾਂ ਕਿਸ਼ਨ ਚੰਦਰ ਮਹਾਜਨ ਮੀਡੀਆ ਸਲਾਹਕਾਰ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਅਤੇ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜਨ, ਅੰਗਰੇਜ਼ੀ ਲੈਕਚਰਾਰ ਰਜ਼ਨੀ ਗੁਪਤਾ, ਅਸਿਸਟੈਂਟ ਮੈਨੇਜਰ ਨਿਊ ਇੰਡੀਆ ਇੰਸੋ਼ਰੈਂਸ ਅਭੀਨਵ ਗੁਪਤਾ ਤੇ ਇੰਜੀਨੀਅਰ ਰੂਹਾਨੀ ਗੁਪਤਾ ਨੇ ਲੱਖ ਲੱਖ ਵਧਾਈਆਂ ਦਿੰਦੇ ਹੋਏ ਸਮੂਹ ਪਰਿਵਾਰ ਨੇ ਅਕਾਲ ਪੁਰਖ ਵਾਹਿਗੁਰੂ ਗੁਰੂ ਅੱਗੇ ਅਰਦਾਸ ਕੀਤੀ ਕਿ ਉਹਨਾਂ ਦੇ ਪਰਿਵਾਰ ਦੇ ਮੁਖੀਆ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੀ ਤਾਂ ਕਿ ਉਹ ਸਾਡੇ ਅਤਿ ਸਤਿਕਾਰਯੋਗ ਪਰਮਪਿਤਾ ਤੇ ਸਾਡੀ ਜ਼ਿੰਦਗੀ ਦੇ ਆਦਰਸ਼ ਸਵਰਗਵਾਸੀ ਸਰਦਾਰ ਸੰਤੋਖ ਸਿੰਘ ਰੰਧਾਵਾ ਸਾਹਿਬ ਜੀ ਤੇ ਸਾਡੀ ਸਤਿਕਾਰ ਯੋਗ ਬੀਬੀ ਜੀ ਸਵਰਗਵਾਸੀ ਸਰਦਾਰਨੀ ਮਨਜੀਤ ਕੌਰ ਵੱਲੋਂ ਦਿਤੀਆਂ ਸਿੱਖਿਆਵਾਂ ਤੇ ਚੱਲ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਵਸਨੀਕਾਂ ਅਤੇ ਸਮੁੱਚੀ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਨਿਰਵਿਘਨ ਜਾਰੀ ਰੱਖ ਸੱਕਣ ਤੇ ਗਰੀਬ ਗੁਰਬੇ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿਣ।
Total Responses : 978