ਗੁਜਰਾਂ ਦੇ ਡੇਰੇ, ਭਠਿਆਂ ਅਤੇ ਮਾਈਗੇ੍ਟਰੀ ਆਬਾਦੀ ਦਾ ਕੀਤਾ ਟੀਕਾਕਰਣ
ਰੋਹਿਤ ਗੁਪਤਾ
ਗੁਰਦਾਸਪੁਰ , 27 ਅਪ੍ਰੈਲ 2024 : ਵਿਸ਼ੇਸ਼ ਟੀਕਾਕਰਣ ਹਫਤੇ ਦੌਰਾਨ ਕਿਸੇ ਕਾਰਨ ਟੀਕਾਕਰਣ ਤੋਂ ਵਾਂਝੇ ਰਹਿ ਗਏ ਬੱਚਿਆਂ ਅਤੇ ਗਰਭਵਤੀਂ ਔਰਤਾ ਦਾ ਟੀਕਾਕਰਣ ਕਰਕੇ ਟੀਕਾਕਰਣ ਦੀ 50 ਵੀਂ ਵਰੇਗੰਢ ਮਨਾਈ ਗਈ। ਇਸ ਸਬੰਧੀ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਜੀ ਨੇ ਕਿਹਾ ਕਿ 24 ਅਪ੍ਰੈਲ ਤੋਂ 30 ਅਪ੍ਰੈਲ ਤੱਕ ਵਿਸ਼ਵ ਟੀਕਾਕਰਣ ਹਫਤਾ ਮਨਾਇਆ ਜਾ ਰਿਹਾ ਹੈ। ਵਖ ਵਖ ਥਾਈਂ ਵਿਸ਼ੇਸ ਟੀਕਾਕਰਣ ਕੈਪ ਲਗਾ ਕੇ ਟੀਕਾਕਰਣ ਤੋਂ ਵਾਝੇ ਰਹਿ ਗਏ ਬੱਚਿਆ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਣ ਕੀਤਾ ਗਿਆ ਹੈ। ਇਸ ਸਬੰਧੀ ਆਨਲਾਈਨ ਐਂਟਰੀ ਵੀ ਕੀਤੀ ਜਾ ਰਹੀ ਹੈ। ਇਹ ਹਫਤਾ ਮਨਾਉਣ ਦਾ ਮੁੱਖ ਮੰਤਵ ਵੈਕਸਿਨ ਨਾਲ ਰੋਕੀਆ ਜਾ ਸਕਣ ਵਾਲੀਆ ਬੀਮਾਰੀਆਂ ਸਬੰਧੀ ਜਾਗਰੂਕ ਕਰਨਾ ਹੈ ਤਾਂ ਜੋ ਟੀਕਾਕਰਣ ਦੀ ਪ੍ਰਗਤੀ ਨੂੰ ਵਧਾਇਆ ਜਾ ਸਕੇ । ਯੂਨੀਵਰਸ ਟੀਕਾਕਰਣ ਪ੍ਰੋਗਰਾਮ ਤਹਿਤ ਪੀਲੀਆ, ਖਾਸ਼ੀ ,ਨਿਮੋਨੀਆ, ਗੱਲ ਘੋਟੂ, ਟੈਟਨੇਸ, ਮੀਜਲ ਰੁਬੇਲਾ, ਕਾਲੀ ਖਾਸ਼ੀ ਆਦਿ 11 ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਬੱਚਿਆ ਦਾ ਟੀਕਾਕਰਣ ਕੀਤਾ ਜਾਂਦਾ ਹੈ ਜੋ ਕਿ ਬਿਲਕੁੱਲ ਮੁਫਤ ਹੁੰਦਾ ਹੈ।