ਗੁਰਦਾਸਪੁਰ: ਗ਼ਰੀਬ ਪਰਿਵਾਰ ਦੀਆਂ ਦੋ ਮੱਝਾਂ ਚੋਰੀ
ਰੋਹਿਤ ਗੁਪਤਾ
ਗੁਰਦਾਸਪੁਰ 9 ਮਈ ਪੁਲਿਸ ਜਿਲਾ ਬਟਾਲਾ ਦੇ ਥਾਣਾ ਕੋਟਲੀ ਸੂਰਤ ਮੱਲੀ ਅੰਦਰ ਪੈਂਦੇ ਪਿੰਡ ਗਾਜੀ ਨੰਗਲ ਵਿੱਚ ਗਰੀਬ ਪਰਿਵਾਰ ਦੀਆਂ ਦੋ ਕੀਮਤੀ ਮੱਝਾਂ ਚੋਰੀ ਹੋਣ ਦਾ ਮਾਮਲਾ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਰਜਵੰਤ ਕੌਰ ਪਤਨੀ ਸਵਰਗਵਾਸੀ ਗੁਰਪ੍ਰੀਤ ਸਿੰਘ ਅਤੇ ਉਨਾ ਦੀ ਲੜਕੀ ਸੁਖਮੀਤ ਕੋਰ,ਕੋਮਲਪ੍ਰੀਤ ਕੋਰ ਅਤੇ ਗਵਾਂਢੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ 29 ਅਪ੍ਰੈਲ ਨੂੰ ਉਹ ਆਪਣੀਆਂ ਕੀਮਤੀ ਮੱਝਾਂ ਡੇਰੇ ਤੇ ਬੰਨ ਕੇ ਘਰ ਚਲੇ ਗਏ ਜਦੋਂ ਸੁਬਹਾ 30 ਅਪ੍ਰੈਲ ਨੂੰ ਆ ਕੇ ਦੇਖਿਆ ਤਾਂ ਉਹਨਾਂ ਦੀਆਂ ਦੋ ਮੱਝਾਂ ਚੋਰੀ ਹੋ ਚੁੱਕੀਆਂ ਸਨ ਜਿਸ ਦੇ ਸਬੰਧ ਵਿੱਚ ਉਹਨਾਂ ਵੱਲੋਂ ਪੁਲਿਸ ਥਾਣਾ ਕੋਟਲੀ ਸੁਰਤ ਮੱਲੀ ਨੂੰ ਲਿਖਤੀ ਦਰਖਾਸਤ ਦਿੱਤੀ ਗਈ ਪਰ ਅੱਜ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਉਨਾਂ ਮੱਝਾਂ ਦੀ ਕੋਈ ਉੱਘ ਸੁੱਘ ਨਹੀਂ ਮਿਲ ਰਹੀ ਪੀੜਤ ਪਰਿਵਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ 5 ਮਈ 2019 ਨੂੰ ਉਹਨਾਂ ਦੀਆਂ ਤਿੰਨ ਮੌਜਾਂ ਚੋਰੀ ਹੋਈਆਂ ਸਨ ਪਰ ਉਹਨਾਂ ਦਾ ਵੀ ਅੱਜ ਤੱਕ ਪੁਲਿਸ ਨੂੰ ਕੋਈ ਵੀ ਸੁਰਾਗ ਨਹੀਂ ਮਿਲਿਆ।
ਪੀੜਤ ਪਰਿਵਾਰ ਨੇ ਦੱਸਿਆ ਕਿ ਸਾਡੇ ਪਰਿਵਾਰ ਵਿੱਚ ਅਸੀਂ ਤਿੰਨ ਭੈਣਾਂ, ਇੱਕ ਛੋਟਾ ਭਰਾ, ਮਾਤਾ ਅਤੇ ਸਾਡੇ ਪਿਤਾ ਜੀ ਦੀ ਮੌਤ ਹੋ ਚੁੱਕੀ ਤੇ ਸਾਡਾ ਸਾਰਾ ਕਾਰੋਬਾਰ ਇਨਾ ਮੱਝਾਂ ਦੇ ਸਿਰ ਤੇ ਚਲਦਾ ਸੀ ।ਉਨਾ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨਾਂ ਦੀਆਂ ਚੋਰੀ ਹੋਈਆਂ ਮੱਝਾਂ ਦਾ ਪਤਾ ਲਾਇਆ ਜਾਵੇ ਤੇ ਸਾਨੂੰ ਬਣਦਾ ਇਨਸਾਫ ਦਿੱਤਾ ਜਾਵੇ। ਉਧਰ ਪੀੜਤ ਪਰਿਵਾਰ ਨੇ ਐਨਆਰਆਈ ਭਰਾਵਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਨਾਂ ਦੀ ਆਰਥਿਕ ਮਦਦ ਕੀਤੀ ਜਾਵੇ।
ਇਸ ਮੌਕੇ ਯੂਥ ਪਾਵਰ ਗਰੁੱਪ ਡੇਰਾ ਬਾਬਾ ਨਾਨਕ ਤੇ ਮੈਂਬਰ ਗੁਰਜੰਟ ਰੰਧਾਵਾ ਜਰਨੈਲ ਸਿੰਘ, ਮਨਜੀਤ ਸਿੰਘ,ਬਰਿੰਦਰਬੀਰ ਸਿੰਘ,ਗੁਰਨੂਰ ਰੰਧਾਵਾ, ਹਰਪ੍ਰੀਤ ਇਟਲੀ, ਅਕਾਸ਼ ਕੈਨੇਡਾ, ਮਲਕੀਤ ਸਿੰਘ ਉਦੋਵਾਲੀ, ਜਿੰਦ ਕਨੇਡਾ, ਹਰਜੀਤ ਸਿੰਘ ਕੁਵੈਤ, ਹਰਜੀਤ ਸਿੰਘ ਉਦੋਵਾਲੀ ਕਲਾਂ,ਗੋਪੀ ਰੰਧਾਵਾ, ਦਲਜੀਤ ਸਿੰਘ ਬੜੌਦਾ, ਗੁਰਭੇਜ ਸਿੰਘ ਪੋਲੈਂਡ, ਸੂਬੇਦਾਰ ਗੁਰਨਾਮ ਸਿੰਘ,ਕਰਨਪਾਲ ਰੰਧਾਵਾ, ਮਨਬੀਰ ਰੰਧਾਵਾ ਵੱਲੋਂ ਪਹੁੰਚ ਕੇ ਪੀੜਤ ਪਰਿਵਾਰ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਤੇ ਹਰ ਇੱਕ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਤੇ ਨਾਲ ਹੀ ਪੁਲਿਸ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਰਿਵਾਰ ਨੂੰ ਬਣਦਾ ਇਨਸਾਫ ਦਿੱਤਾ ਜਾਵੇ ।
ਉਧਰ ਇਸ ਸਬੰਧੀ ਜਦੋਂ ਸਾਡੇ ਵੱਲੋਂ ਪੁਲਿਸ ਥਾਣਾ ਕੋਟਲੀ ਸੂਰਤ ਮਲੀ ਦੇ ਐਸਐਚ ਓ ਕੁਲਵਿੰਦਰ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਤੇ ਆਸ ਪਾਸ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤੇ ਜਲਦੀ ਹੀ ਚੋਰਾਂ ਦਾ ਸੁਰਾਗ ਮਿਲਣ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਪਰਵਾਰ ਨੂੰ ਬਣਦਾ ਇਨਸਾਫ ਦਿੱਤਾ ਜਾਵੇਗਾ।