ਪਾਤੜਾਂ ਵਿਖੇ ਰਾਤ ਸਮੇ ਦੁਕਾਨ ਦਾ ਸਟਰ ਤੋੜਕੇ ਤਾਬੇ ਦੀਆ ਤਾਰਾ ਚੋਰੀ ਕਰਨ ਵਾਲਾ ਗਿਰੋਹ ਗ੍ਰਿਫਤਾਰ
ਜੀ ਐਸ ਪੰਨੂ
ਪਟਿਆਲਾ, 9 ਮਈ, 2024: ਵਰੂਣ ਸ਼ਰਮਾ,ਆਈ.ਪੀ.ਐਸ,ਸੀਨੀਅਰ ਕਪਤਾਨ ਪੁਲਿਸ ਪਟਿਆਲਾ, ਯੋਗੇਸ ਸ਼ਰਮਾ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਪਟਿਆਲਾ, ਅਵਤਾਰ ਸਿੰਘ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਪਟਿਆਲਾ ਦੀ ਯੋਗ ਅਗਵਾਈ ਵਿਚ ਸਬ- ਇੰਸਪੈਕਟਰ ਮਨਪ੍ਰੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਸਮਾਣਾ ਨੇ ਜਾਣਕਾਰੀ ਦਿਦਿੰਆ ਦੱਸਿਆ ਕਿ ਸੀ.ਆਈ.ਏ ਸਮਾਣਾ ਦੀ ਟੀਮ ਨੇ ਮਿਤੀ 15,16-04-2024 ਦੀ ਦਰਿਮਆਨੀ ਰਾਤ ਨੂੰ ਪਾਤੜਾਂ ਵਿਖੇ ਤਾਬੇ ਦੀਆ ਤਾਰਾ ਵਾਲੀ ਦੁਕਾਨ ਤੋ ਦੋ i- 20 ਕਾਰਾ ਤੇ ਸਵਾਰ ਚੋਰਾ ਨੇ ਦੁਕਾਨ ਦਾ ਸਟਰ ਤੋੜਕੇ ਤਾਬੇ ਦੀਆ ਤਾਰਾ ਚੋਰੀ ਕੀਤੀ ਗਈਆ ਸੀ। ਜਿਸ ਸਬੰਧੀ ਸੀ.ਆਈ.ਏ ਸਮਾਣਾ ਦੀ ਟੀਮ ਨੂੰ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸੀਆ ਵਿੱਚੋ ਚਾਰ ਦੋਸੀਆ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ 4 ਕੁਆਇੰਟਲ ਤਾਬੇ ਦੀਆ ਤਾਰਾ ਬ੍ਰਾਮਦ ਕਰਵਾਈਆ ਗਈਆ ਤੇ ਵਾਰਦਾਤ ਦੋਰਾਨ ਵਰਤੀਆ ਹੁਡਈ ।-20 ਕਾਰਾ ਵੀ ਬ੍ਰਾਮਦ ਕੀਤੀਆ ਗਈਆ।
ਸਬ: ਇੰਸਪਕੈਟਰ ਮਨਪ੍ਰੀਤ ਸਿੰਘ ਇੰਚਾਰਜ ਸੀ.ਆਈ.ਏ ਸਮਾਣਾ ਵੱਲੋ ਵਿਸਥਾਰ ਪੂਰਵਕ ਜਾਣਕਾਰੀ ਦਿੰਦੀਆ ਦੱਸਿਆ ਕਿ ਮਿਤੀ 15,16-04-2024 ਦੀ ਦਰਿਮਆਨੀ ਰਾਤ ਨੂੰ ਪਾਤੜਾਂ ਵਿਖੇ ਤਾਬੇ ਦੀਆ ਤਾਰਾ ਵਾਲੀ ਦੁਕਾਨ ਤੋ ਚੋਰਾ ਨੇ ਦੋ I-20 ਕਾਰਾ ਤੇ ਸਵਾਰ ਹੋਕੇ ਆਏ ਸੀ ਜਿਹਨਾਂ ਨੇ ਤਾਬੇ ਦੀਆ ਤਾਰਾ ਵਾਲੀ ਦੁਕਾਨ ਦਾ ਸਟਰ ਤੋੜਕੇ ਤਾਬੇ ਦੀਆ ਤਾਰਾ ਦੇ ਬੰਡਲ ਚੋਰੀ ਕਰਕੇ ਲੈ ਗਏ ਸੀ ਜਿਸ ਸਬੰਧੀ ਥਾਣਾ ਪਾਤੜਾਂ ਵੱਲੋ ਮੁਕੱਦਮਾ ਨੰਬਰ 86 ਮਿਤੀ 16-04-2024 ਅ/ਧ 457,380 IPC ਥਾਣਾ ਪਾਤੜਾਂ ਦਰਜ ਰਜਿਸਟਰ ਕੀਤਾ ਗਿਆ ਸੀ। ਜਿਸ ਸਬੰਧੀ ਸੀਨੀਅਰ ਅਫਸਰਾਨ ਦੇ ਹੁਕਮ ਅਨੁਸਾਰ ਚੋਰੀ ਨੂੰ ਟਰੇਸ ਕਰਨ ਲਈ ਸੀ.ਆਈ.ਏ ਸਮਾਣਾ ਦੀਆ ਟੀਮਾ ਗਠਿਤ ਕੀਤੀਆ ਗਈਆ। ਦੋਰਾਨੇ ਤਫਤੀਸ ਭਜਨ ਲਾਲ ਪੁੱਤਰ ਹੁਕਮ ਚੰਦ ਪਿੰਡ ਕੱਲਰਭੈਣੀ ਥਾਣਾ ਉਕਲਾਣਾ ਜ਼ਿਲਾ ਹਿਸਾਰ ਹਰਿਆਣਾ, ਵਿਨੋਦ ਪੁੱਤਰ ਤੇਜਾ, ਦਿਲਬਾਗ ਉਰਫ ਰਿੰਕੂ ਪੁੱਤਰ ਰਮੇਸ ਅਤੇ ਕਮਲ ਉਰਫ ਰਾਹੁਲ ਪੁੱਤਰ ਰੋਹਤਾਸ ਵਾਸੀਆਨ ਪਿੰਡ ਨਗਰ ਥਾਣਾ ਸਿਟੀ ਗੋਹਾਣਾ ਜ਼ਿਲਾ ਸੋਨੀਪਤ ਹਰਿਆਣਾ ਨੂੰ ਨਾਮਜਦ ਕਰਕੇ ਗ੍ਰਿਫਤਾਰ ਕਰਕੇ 4 ਕੁਆਇੰਟਲ ਤਾਬੇ ਦੀਆ ਤਾਰਾ ਬ੍ਰਾਮਦ ਕਰਵਾਈਆ ਗਈਆ ਅਤੇ ਵਾਰਦਾਤ ਦੋਰਾਨ ਦੋ 1-20 ਕਾਰ ਨੂੰ ਵੀ ਬ੍ਰਾਮਦ ਕੀਤਾ ਗਿਆ। ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ। ਭਜਨ ਲਾਲ ਖਿਲਾਫ ਪਹਿਲਾ ਕਰੀਬ 34 ਦੇ ਕਰੀਬ ਚੋਰੀ ਵਗੈਰਾ ਦੇ ਮੁਕੱਦਮੇ ਦਰਜ ਹਨ। ਵਿਨੋਦ ਅਤੇ ਦਿਲਬਾਗ ਉਰਫ ਰਿੰਕੂ ਦੇ ਖਿਲਾਫ ਵੀ ਚੋਰੀ ਦੇ ਮੁੱਕਦਮੇ ਦਰਜ ਹਨ।