ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 19 ਨਵੰਬਰ 2020 - ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿੱਚ ਚੋਰੀ ਦੀਆਂ ਘਟਨਾਵਾਂ ਦਿਨ ਪ੍ਰਤੀ ਦਿਨ ਵੱਧ ਰਹੀਆਂ ਹਨ ਅਤੇ ਆਮ ਲੋਕ ਕਿਤੇ ਵੀ ਸੁਰੱਖਿਅਤ ਨਹੀਂ ਜਾਪ ਰਹੇ ਹਨ।
ਇਲਾਕੇ 'ਚ ਸਰਗਰਮ ਹੋਏ ਚੋਰ ਗਿਰੋਹ ਆਏ ਦਿਨ ਸੁਲਤਾਨਪੁਰ ਲੋਧੀ 'ਚੋਂ ਮੋਟਰ ਸਾਈਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਤਾਜ਼ਾ ਮਾਮਲਾ ਗੁਰੂਦਵਾਰਾ ਸ਼੍ਰੀ ਬੇਰ ਸਾਹਿਬ ਦੇ ਬਾਹਰ ਤੋਂ ਇਕ ਹੋਰ ਮੋਟਰ ਸਾਈਕਲ ਚੋਰੀ ਹੋਣ ਦਾ ਹੈ ਅਤੇ ਮੋਟਰ ਸਾਈਕਲ ਚੋਰੀ ਹੋਣ ਦੀ ਵਾਰਦਾਤ ਗੁਰਦੁਆਰਾ ਸਾਹਿਬ 'ਚ ਲੱਗੇ ਸੀ ਸੀ ਟੀ ਵੀ 'ਚ ਕੈਦ ਹੋ ਗਈ। ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਚੋਰ ਸ਼ਰੇਆਮ ਮੋਟਰ ਸਾਈਕਲ ਚੋਰੀ ਕਰਕੇ ਲੈਕੇ ਫ਼ਰਾਰ ਹੋ ਗਿਆ।
ਜਾਣਕਰੀ ਅਨੁਸਾਰ ਪੀੜਤ ਜੋਗਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਤਲਵੰਡੀ ਮਾਧੋ ਗੁਰੂਦਵਾਰਾ ਸ਼੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਇਆ ਸੀ। ਕੁਝ ਸਮੇਂ ਬਾਅਦ ਜਦ ਉਸਨੇ ਵਾਪਿਸ ਆ ਕੇ ਦੇਖਿਆ ਤਾ ਉਸਦਾ ਮੋਟਰ ਸਾਈਕਲ ਉਥੋਂ ਗਾਇਬ ਸੀ। ਜਿਸ ਮਗਰੋਂ ਉਸਨੇ ਪ੍ਰਬੰਧਕਾਂ ਦੇ ਮਦਦ ਨਾਲ ਸੀ ਸੀ ਟੀ ਵੀ ਕੈਮਰੇ ਨੂੰ ਖੰਗਾਲਿਆ ਤਾਂ ਉਸਨੇ ਵੇਖਿਆ ਕਿ ਮੋਟਰ ਸਾਈਕਲ ਪੀ ਬੀ 29 ਐਨ 4726 ਹੀਰੋ ਹੋਂਡਾ ਸੀ ਡੀ ਡੀਲੈਕਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ।
ਪੀੜਤ ਵਲੋਂ ਥਾਣਾ ਸੁਲਤਾਨਪੁਰ ਲੋਧੀ ਵਿਖੇ ਮੋਟਰ ਸਾਈਕਲ ਚੋਰੀ ਦੀ ਦਰਖਾਸਤ ਦੇ ਦਿੱਤੀ ਗਈ ਹੈ ਅਤੇ ਸਿਟੀ ਇੰਚਾਰਜ ਰਣਜੀਤ ਕੁਮਾਰ ਵਲੋਂ ਮਾਮਲੇ ਦੇ ਪੜਤਾਲ ਕੀਤੀ ਜਾ ਰਹੀ ਹੈ।