← ਪਿਛੇ ਪਰਤੋ
ਬਲਜਿੰਦਰ ਸੇਖਾ
ਬਰੈਂਪਟਨ, 29 ਨਵੰਬਰ 2020 - ਬਰੈਂਪਟਨ ਹਸਪਤਾਲ ਦੇ ਗੁਰੂ ਨਾਨਕ ਐਮਰਜੈਂਸੀ ਵਿਭਾਗ ਦੇ ਨਾਮ ਦੇ ਪੁਰਾਣੇ ਸਾਈਨ ਉੱਪਰ ਲਗਾਤਾਰ ਸੰਗਤ ਵਲੋਂ ਇਤਰਾਜ਼ ਉਠਾਏ ਜਾ ਰਹੇ ਸਨ, ਅਤੇ ਹੁਣ ਹਸਪਤਾਲ ਦੀ ਮੈਨੇਜਮੈਂਟ ਨੇ ਉਸ ਸਾਈਨ ਨੂੰ ਨੀਵੀਂ ਥਾਂ ਤੋਂ ਉੱਚੀ ਜਗ੍ਹਾ ਉਘਾੜ ਕੇ ਲਿਖਣਾ ਮੰਨ ਲਿਆ ਹੈ। ਇਸ ਦੇ ਨਾਲ ਹੀ ਉੱਥੇ ਉੱਚੀ ਜਗ੍ਹਾ ਸਿਗਰਟਨੋਸ਼ੀ ਦੀ ਜਗ੍ਹਾ ਤੋਂ ਦੂਰ ਹੋਵੇਗੀ। ਇਕ ਤਰ੍ਹਾਂ ਨਾਲ ਗੁਰੂ ਸਾਹਿਬ ਜੀ ਦੇ ਨਾਮ ਨੂੰ ਪੈਰਾਂ ਤੋਂ ਉਠਾ ਕੇ ਸਿਰਾਂ ਉਪਰ ਰੱਖਣ ਦਾ ਉਪਰਾਲਾ ਤਿੰਨ ਸਾਲਾਂ ਦੇ ਉਪਰਾਲੇ ਤੋਂ ਬਾਅਦ ਸਫਲ ਹੋਇਆ ਹੈ ਜਿਸ ਵਿੱਚ ਸੰਗਤਾਂ ਦੇ ਨਾਲ ਪੱਤਰਕਾਰ ਸਤਪਾਲ ਸਿੰਘ ਜੌਹਲ ਦਾ ਵੱਡਾ ਯੋਗਦਾਨ ਹੈ।
Total Responses : 971