23 ਅਪ੍ਰੈਲ ਨੂੰ ਸ਼੍ਰੀ ਰਾਮ ਮੰਦਰ ਵਿੱਚ ਹੋਵੇਗੀ ਤੀਜੀ ਹਨੂਮਾਨ ਭਜਨ ਸੰਧਿਆ
ਬੱਸੀ ਪਠਾਣਾਂ , 19 ਅਪ੍ਰੈਲ 2024 : ਪ੍ਰਾਚੀਨ ਸ਼੍ਰੀ ਰਾਮ ਮੰਦਿਰ ਦੇ ਮੁੱਖ ਪੁਜਾਰੀ ਪੰਡਤ ਸੇਵਕ ਰਾਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 23 ਅਪ੍ਰੈਲ ਦਿਨ ਮੰਗਲਵਾਰ ਨੂੰ ਚੈਤਰ ਸ਼ੁਕਲ ਪੱਖ ਪੂਰਨਮਾਸ਼ੀ ਨੂੰ ਪ੍ਰਾਚੀਨ ਸ੍ਰੀ ਰਾਮ ਮੰਦਰ ਮਹੱਲਾ ਚੱਕਰੀ ਵਿਖੇ ਸ੍ਰੀ ਹਨੂਮਾਨ ਜੀ ਦੇ ਜਨਮ ਉਤਸਵ ਉੱਤੇ ਸ੍ਰੀ ਬਾਲਾ ਜੀ ਮਹਾਰਾਜ ਦੇ ਨਾਮ ਦੀ ਤੀਜੀ ਵਿਸ਼ਾਲ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ਭਜਨ ਗਾਇਕਾ ਮੀਨੂ ਅਰੋੜਾ ਮੰਡੀ ਗੋਬਿੰਦਗੜ੍ਹ ਵੱਲੋਂ ਸ੍ਰੀ ਬਾਲਾ ਜੀ ਮਹਾਰਾਜ ਦਾ ਗੁਣਗਾਨ ਕਰਨਗੇ। ਉਨ੍ਹਾ ਕਿਹਾ ਕਿ ਰਾਤਰੀ 8 ਵਜੇ ਜੋਤ ਜਗਾ ਕੇ ਝੰਡੇ, ਸੰਖ ਘੜਿਆਲ ਅਤੇ ਬਾਜੇ ਨਾਲ ਸ਼੍ਰੀ ਹਨੁਮਾਨ ਚਾਲੀਸ਼ਾ ਦਾ ਪਾਠ ਕਰਦੇ ਹੋਏ ਮੰਦਰ ਦੀ ਪ੍ਰਕਿਰਮਾ ਤੋਂ ਬਾਅਦ ਜੋਤ ਸੁੰਦਰ ਅਤੇ ਵਿਸ਼ਾਲ ਭਵਨ ਉੱਤੇ ਸਥਾਪਿਤ ਕੀਤੀ ਜਾਵੇਗੀ।
ਸੋ ਸਮੇਂ ਸਿਰ ਪਰਿਵਾਰ ਸਹਿਤ ਪਹੁੰਚ ਕੇ ਭਜਨ ਸੰਧਿਆ ਤੇ ਭੰਡਾਰੇ ਦਾ ਆਨੰਦ ਮਾਣਿਆ ਜਾਵੇ। ਉਨ੍ਹਾਂ ਦੱਸਿਆ ਕਿ ਇਹ ਦਿਨ ਬਹੁਤ ਹੀ ਸ਼ੁਭ ਅਤੇ ਪਵਿਤਰ ਮੰਨਿਆ ਜਾਂਦਾ ਹੈ । ਇਸ ਵਾਰ ਹਨੁਮਾਨ ਜਨਮ ਉਤਸਵ ਉੱਤੇ ਵਿਸ਼ੇਸ਼ ਸੰਜੋਗ ਬੰਨ ਰਿਹਾ ਹੈ । ਕਿਹਾ ਜਾਂਦਾ ਹੈ ਕਿ ਇਸ ਦਿਨ ਹਨੁਮਾਨ ਜੀ ਦੀ ਪੂਜਾ ਕਰਣ ਨਾਲ ਉਨ੍ਹਾਂ ਦੀ ਵਿਸ਼ੇਸ਼ ਕ੍ਰਿਪਾ ਪ੍ਰਾਪਤ ਹੁੰਦੀ ਹੈ । ਹਨੁਮਾਨ ਜੀ ਦਾ ਅਸ਼ੀਰਵਾਦ ਪਾਉਣ ਲਈ ਭਗਤ ਖਾਸਤੌਰ ਉੱਤੇ ਮੰਦਿਰ ਵਿੱਚ ਜਾਕੇ ਪੂਜਾ ਕਰਦੇ ਹਨ। ਪੰਡਿਤ ਸੇਵਕ ਰਾਮ ਸ਼ਰਮਾਂ ਨੇ ਦੱਸਿਆ ਕਿ ਕਿਹਾ ਜਾਂਦਾ ਹੈ ਕਿ ਹਨੁਮਾਨ ਜੀ ਨੂੰ ਖੁਸ਼ ਕਰਣ ਲਈ ਭਗਵਾਨ ਰਾਮ ਦੀ ਭਗਤੀ ਵੀ ਕਰਣੀ ਚਾਹੀਦੀ ਹੈ । ਹਨੁਮਾਨ ਜੀ ਨੇ ਆਪਣੇ ਜੀਵਨ ਨੂੰ ਰਾਮ ਨੂੰ ਸਮਰਪ੍ਰੀਤ ਕੀਤਾ ਹੈ। ਇਹ ਅਮਰ ਅਤੇ ਚਿਰੰਜੀਵੀ ਹਨ। ਇਹਨਾਂ ਦੀ ਭਗਤੀ ਕਰਣ ਵਾਲੇ ਮਨੁੱਖ ਨੂੰ ਸ਼ਕਤੀ ਅਤੇ ਸਮਰਪਣ ਪ੍ਰਾਪਤ ਹੁੰਦਾ ਹੈ। ਇਸ ਦਿਨ ਹਨੁਮਾਨ ਜੀ ਸਾਰੇ ਭਗਤਾਂ ਦੀਆਂ ਮੁਰਾਦਾਂ ਪੂਰੀ ਕਰਦੇ ਹਨ । ਅੰਤ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਗਤਾ ਲਈ ਮੁਹੱਲਾ ਕਟਹਿਰਾ, ਮੋਟੇ ਵਾਲਾ ਚੌਂਕ, ਬੜਾ ਬੇਹੜਾ, ਪਟਵਾਰਖਾਨਾ, ਖਾਲਸਾ ਸਕੂਲ, ਲਾਜਪਤ ਰਾਏ ਸਕੂਲ, ਆਰਿਆ ਸਮਾਜ ਮੰਦਰ, ਸਿਟੀ ਬਾਜ਼ਾਰ ਤੋਂ ਸ਼੍ਰੀ ਰਾਮ ਮੰਦਰ ਪਹੁੰਚਨ ਵਾਸ਼ਤੇ ਥ੍ਰੀ ਵੀਲਰਾਂ ਦੀ ਵਿਵਸਥਾ ਸ਼ਾਮੀ 7 ਵਜੇ ਤੋਂ ਕੀਤੀ ਗਈ ਹੈ।