ਸ਼ਿਵ ਜੀ ਮੰਦਿਰ ਕਮੇਟੀ ਸਲਾਰੀਆ ਨਗਰ ਵੱਲੋਂ ਸਲਾਨਾ ਭੰਡਾਰਾ ਧੂਮਧਾਮ ਨਾਲ ਮਨਾਇਆ ਗਿਆ - ਕਿਸ਼ਨ ਚੰਦਰ ਮਹਾਜ਼ਨ
ਪਠਾਨਕੋਟ, 8 ਮਈ 2024 - ਅੱਜ ਸ਼ਹਿਰ ਪਠਾਨਕੋਟ ਵਿੱਚ ਸਲਾਰੀਆ ਨਗਰ ਵਿਖੇ ਸ਼ਿਵ ਮੰਦਿਰ ਕਮੇਟੀ ਵੱਲੋਂ ਸਲਾਨਾ ਭੰਡਾਰਾ ਧੂਮਧਾਮ ਨਾਲ ਮਨਾਇਆ ਗਿਆ ਮੰਦਿਰ ਕਮੇਟੀ ਵੱਲੋਂ ਪੰਡਿਤ ਜਗਦੰਬੇ ਜੀ ਨੇ ਸੀਨੀਅਰ ਕਾਂਗਰਸੀ ਆਗੂ ਆਸ਼ੀਸ਼ ਵਿੱਜ,ਰਾਜ ਕੁਮਾਰ ਰਾਜੂ ਮੰਡਲ ਪ੍ਰਧਾਨ ਭਾਜਪਾ, ਵਪਾਰ ਸੈਲ ਦੇ ਜਿਲਾ ਪਠਾਨਕੋਟ ਦੇ ਚੇਅਰਮੈਨ ਚਾਚਾ ਵੇਦ ਪ੍ਰਕਾਸ਼ ਅਤੇ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੂੰ ਫੁੱਲਾਂ ਦੇ ਹਾਰ ਪਾ ਕਿ ਸਨਮਾਨਿਤ ਕੀਤਾ ਗਿਆ ਉਥੇ ਪਹੁੰਚੀ ਸੰਗਤ ਨੇ ਭੋਲੇ ਸੰਕਰ ਸਿਵ ਜੀ ਮਹਾਰਾਜ ਦਾ ਗੁਣਗਾਨ ਕਰਕੇ ਭੰਡਾਰੇ ਵਿੱਚ ਪਹੁੰਚੀਆਂ ਸੰਗਤਾ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਵਿਨੋਦ ਕੁਮਾਰ, ਅਰੁਣ ਕੁਮਾਰ, ਡਾਕਟਰ ਰਾਹੁਲ ਸ਼ਰਮਾ,ਵਿਨੇ ਕੁਮਾਰ, ਜਸਵਿੰਦਰ ਜਸਵਾਲ,ਨਿਤਨ ਗੁਪਤਾ,ਉਮੀ ਟੇਲਰ ਅਤੇ ਵਿਨੋਦ ਕੁਮਾਰ ਆਦਿ ਕਮੇਟੀ ਮੈਂਬਰ ਹਾਜ਼ਰ ਸਨ ਮੀਡੀਆ ਨੂੰ ਇਹ ਜਾਣਕਾਰੀ ਕਿਸ਼ਨ ਚੰਦਰ ਮਹਾਜ਼ਨ ਨੇ ਦਿੱਤੀ।