ਪੰਜਾਬ ਤੋਂ ਹੈਰੋਇਨ ਖਰੀਦ ਕੇ ਜੰਮੂ ਜਾ ਕੇ ਵੇਚਣ ਵਾਲਾ ਗੁੱਜਰ ਗ੍ਰਿਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ 9 ਮਈ 2024 - ਥਾਨਾ ਸਦਰ ਦੀ ਪੁਲਿਸ ਵੱਲੋਂ ਬੱਬਰੀ ਹਾਈ ਟੈਕ ਨਾਕੇ ਤੋਂ ਗੱਡੀਆਂ ਦੀ ਚੈਕਿੰਗ ਦੌਰਾਨ ਇੱਕ ਕਾਰ ਸਵਾਰ ਨੂੰ 200 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮੁੱਢਲੀ ਤਫਤੀਸ਼ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਵਿਅਕਤੀ ਗੁੱਜਰ ਬਿਰਾਦਰੀ ਨਾਲ ਸੰਬੰਧ ਰੱਖਦਾ ਹੈ ਤੇ ਜੰਮੂ ਦਾ ਰਹਿਣ ਵਾਲਾ ਹੈ।।ਇਹ ਤਰਨ ਤਾਰਨ ਤੋਂ ਹੈਰੋਇਨ ਖਰੀਦ ਕੇ ਵਾਪਸ ਜੰਮੂ ਜਾ ਕੇ ਸਪਲਾਈ ਕਰਦਾ ਸੀ ਅਤੇ ਰਿਮਾਂਡ ਦੌਰਾਨ ਪੁੱਛਗਿਛ ਤੋਂ ਬਾਅਦ ਇਸ ਕੋਲੋ ਹੋਰ ਵੀ ਕਈ ਤਰ੍ਹਾਂ ਦੇ ਖੁਲਾਸੇ ਹੋਣ ਦੀ ਉਮੀਦ ਹੈ।
ਮਿਲੀ ਜਾਣਕਾਰੀ ਅਨੁਸਾਰ ਥਾਣਾ ਸਦਰ ਦੇ ਏਐਸਆਈ ਧਰਮਿੰਦਰ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਬੱਬਰੀ ਬਾਈਪਾਸ ਵਿਖੇ ਨਾਕਾਬੰਦੀ ਕਰਕੇ ਰੋਜਾਨਾ ਦੀ ਤਰਾਂ ਆਉਣ ਜਾਣ ਵਾਲੀਆ ਗੱਡੀਆਂ ਦੀ ਚੈਕਿੰਗ ਕਰ ਰਹੇ ਸੀ ਕਿ ਜੰਮੂ ਦਾ ਨੰਬਰ ਲੱਗੇ ਇੱਕ ਸਵਿਫਟ ਕਾਰ ਬਟਾਲਾ ਸਾਇਡ ਤੋਂ ਆਈ ਜਿਸਨੂੰ ਸ਼ੱਕ ਦੀ ਬਿਨਾਂਹ ਤੇ ਰੋਕਿਆ । ਕਾਰ ਚਾਲਕ ਦੀ ਪਹਿਚਾਨ ਮੁਹੰਮਦ ਅਸਲਮ ਪੁੱਤਰ ਮੁਹੰਮਦ ਕਾਸਮ ਵਾਸੀ ਚੱਕ ਆਗਰਾ ਥਾਣਾ ਰਣਬੀਰ ਸਿੰਘ ਪੁਰਾ ਜਿਲਾ ਜੰਮੂ ਦੇ ਤੌਰ ਤੇ ਹੋਈ ਜਿਸ ਨੂੰ ਗੱਡੀ ਵਿਚੋ ਉੱਤਾਰ ਕੇ ਗੱਡੀ ਦੀ ਚੈਕਿੰਗ ਕੀਤੀ ਗਈ ਤਾਂ ਦੋਰਾਂਨੇ ਚੈਕਿੰਗ ਕਾਰ ਦੇ ਡੈਸ ਬੋਰਡ ਵਿਚੋ ਇੱਕ ਕਾਲੇ ਰੰਗ ਦੇ ਮੋਮੀ ਲਿਫਾਫੇ ਵਿੱਚ ਨਸ਼ੀਲਾ ਪਦਾਰਥ ਦਾ ਸ਼ੱਕ ਹੋਣ ਤੇ ਥਾਣਾ ਸਦਰ ਗੁਰਦਾਸਪੁਰ ਵਿਖੇ ਇਤਲਾਹ ਦਿੱਤੀ ਗਈ ਜਿਸ ਤੇ ਤਫਤੀਸੀ ਅਫਸਰ ਏ ਐਸ ਆਈ ਹਰਮਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਮੋਕਾ ਤੇ ਪੁੱਜ ਕੇ ਕਾਬੂ ਕੀਤੇ ਵਿਅਕਤੀ ਦੀ ਕਾਰ ਦੇ ਡੈਸ ਬੋਰਡ ਵਿਚੋ ਬਰਾਮਦ ਮੋਮੀ ਲਿਫਾਫੇ ਨੂੰ ਚੈਕ ਕੀਤਾ ਜਿਸ ਵਿਚੋ 200 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।
ਥਾਣਾ ਸਦਰ ਵਿਖੇ ਗ੍ਰਿਫਤਾਰ ਕੀਤੇ ਗਏ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।