ਬਿਮਾਰੀਆਂ ਨਾਲ ਲੜਨ ਲਈ ਚੰਗੀ ਖੁਰਾਕ ਦਾ ਹੋਣਾ ਜ਼ਰੂਰੀ - ਡਾ. ਜਸਵਿੰਦਰ ਕੁਮਾਰੀ
ਬਲਵਿੰਦਰ ਸਿੰਘ ਧਾਲੀਵਾਲ
- ਖੁਰਾਕ ਦੇ ਨਾਲ—ਨਾਲ ਸੱਵਛਤਾ ਵੀ ਹੈ ਲਾਜ਼ਮੀ — ਡਾ. ਜਸਵਿੰਦਰ ਕੁਮਾਰੀ
ਸੁਲਤਾਨਪੁਰ ਲੋਧੀ 16 ਸਤੰਬਰ 2021 - ਪੋਸ਼ਣ ਅਭਿਆਨ ਦੇ ਚਲਦਿਆਂ ਸਿਵਿਲ ਸਰਜਨ ਕਪੂਰਥਲਾ ਡਾ. ਪਰਮਿੰਦਰ ਕੌਰ ਜੀ ਦੇ ਹੁਕਮਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਕੁਮਾਰੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਲਾਕ ਢਿੱਲਵਾਂ ਅਧੀਨ ਪੈਂਦੇ ਵੱਖ—ਵੱਖ ਪਿੰਡਾਂ *ਚ ਸਿਹਤ ਕਰਮੀਆਂ ਵੱਲੋਂ ਪੋਸ਼ਣ ਅਭਿਆਨ ਤਹਿਤ ਜਾਗਰੂਕਤਾ ਗਤੀਵਿਧਆਂ ਕਰਵਾਈ ਜਾ ਰਹੀਆਂ ਹਨ। ਪੋਸ਼ਣ ਅਭਿਆਨ ਤਹਿਤ ਜਾਣਕਾਰੀ ਦਿੰਦਿਆਂ ਹੋਈਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਕੁਮਾਰੀ ਨੇ ਦੱਸਇਆ ਕਿ ਚੰਗੀ ਖੁਰਾਕ, ਖੂਨ ਦੀ ਘਾਟ ਨਾ ਹੋਣਾ, ਹੱਥਾਂ ਨੂੰ ਸਾਫ਼ ਰੱਖਣਾ ਅਤੇ ਇਸ ਦੇ ਨਾਲ ਹੀ ਸਵੱਛਤਾ ਦਾ ਵੀ ਧਿਆਨ ਰੱਖਣਾ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ।ਉਨ੍ਹਾਂ ਵਿਸ਼ੇਸ਼ ਤੌਰ *ਤੇ ਮਾਵਾਂ ਨੂੰ ਨਵ ਜੰਮੇ ਬੱਚਿਆਂ ਨੂੰ 6 ਮਹੀਨੇ ਤੱਕ ਕੇਵਲ ਮਾਂ ਦਾ ਦੱੁਧ ਹੀ ਪਿਲਾਉਣ ਦਾ ਸੰਦੇਸ਼ ਦਿੱਤਾ ਤਾਂ ਜੋ ਬੱਚੇ ਸਰੀਰਿਕ ਅਤੇ ਮਾਨਸਿਕ ਤੌਰ *ਤੇ ਮਜਬੂਤ ਬਣ ਸੱਕਣ।
ਇਸ ਮੌਕੇ ਬਿਕਰਮਜੀਤ ਸਿੰਘ ਅਤੇ ਮੋਨਿਕਾ ਬੀ.ਈ.ਈ ਨੇ ਜਾਣਕਾਰੀ ਦਿੰਦਿਆਂ ਦੱਸਇਆ ਕਿ ਸਿਹਤ ਸੰਬੰਧੀ ਜਾਗਰੂਕਤਾ *ਤੇ ਸਮੇਂ ਸਿਰ ਇਲਾਜ ਨਾ ਹੋਣ ਕਰਕੇ ਹਰ ਵਰ੍ਹੇ ਅਸੀਂ ਕੁਪੋਸ਼ਣ ਨਾਲ ਬਹੁਤ ਸਾਰੀ ਕੀਮਤੀ ਜਾਨਾਂ ਗਵਾਂ ਦਿੰਦੇ ਹਾ। ਜਿਸ ਦੇ ਚੱਲਦਿਆਂ ਸਿਹਤ ਵਿਭਾਗ ਵੱਲੋਂ ਸਤੰਬਰ ਮਹੀਨਾ ਪੋਸ਼ਣ ਅਭਿਆਨ ਵੱਜੋ ਮਨਾਇਆ ਜਾ ਜਾਂਦਾ ਹੈ। ਜਿਸ ਤਹਿਤ ਪੋਸ਼ਣ ਸੰਬੰਧੀ ਜਾਗਰੂਕ ਕਰਨ ਲਈ ਵੱਖ—ਵੱਖ ਗਤੀਵਿਧਿਆਂ ਰਾਹੀਂ ਬੱਚੀਆਂ ਕਿਸ਼ੋਰ—ਕਿਸ਼ੋਰੀਆਂ, ਚੰਗੀ ਖੁਰਾਕ, ਸਮੇਂ ਸਿਰ ਡਾਕਟਰੀ ਇਲਾਜ, ਨਿੱਜੀ ਅਤੇ ਬਾਹਰੀ ਸਾਫ਼—ਸਫ਼ਾਈ ਆਦਿ ਸੰਬੰਧੀ ਪ੍ਰਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।ਉਨ੍ਹਾਂ ਬੱਚਿਆਂ ਨੂੰ ਸਿਹਤਮੰਦ ਖੁਰਾਕ ਜਿਵੇਂ ਕਿ ਤਾਜ਼ੀਆਂ ਹਰੀਆਂ ਸਬਜ਼ੀਆਂ, ਫਲ, ਦੁੱਧ, ਦਹੀ, ਘਿਓ, ਬਾਹਰੀ ਚੀਜ਼ਾ ਜਿਵੇਂ ਕਿ ਪੀਜ਼ਾ, ਬਰਗਰ, ਨਿਊਡਲਜ਼ ਆਦਿ ਤੋਂ ਪਰਹੇਜ਼ ਸੰਬੰਧੀ ਪ੍ਰਰਿਤ ਕੀਤਾ ਗਿਆ।