ਚੰਡੀਗੜ੍ਹ ਦੀ ਖੁਸ਼ੀ ਮਹਾਜਨ ਨੇ 5ਵੀਂ ਨੈਸ਼ਨਲ ਚੈਂਪੀਅਨਸ਼ਿਪ 2024 ਵਿੱਚ ਤੀਜਾ ਸਥਾਨ ਹਾਸਲ ਕੀਤਾ
ਚੰਡੀਗੜ੍ਹ, 4 ਮਈ 2024 : ਚੰਡੀਗੜ੍ਹ ਦੀ ਵਿਦਿਆਰਥਣ ਖੁਸ਼ੀ ਮਹਾਜਨ ਨੇ 5ਵੀਂ ਨੈਸ਼ਨਲ ਚੈਂਪੀਅਨਸ਼ਿਪ 2024 ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਸੀਨੀਅਰ ਪ੍ਰਿੰਸੀਪਲ ਵਿਨਿਤਾ ਅਰੋੜਾ ਨੇ ਖੁਸ਼ੀ ਮਹਾਜਨ ਨੂੰ ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਦੁਆਰਾ 24 ਅਪ੍ਰੈਲ ਤੋਂ 28 ਅਪ੍ਰੈਲ ਤੱਕ ਆਯੋਜਿਤ 5ਵੀਂ ਨੈਸ਼ਨਲ ਰੈਂਕਿੰਗ ਅੰਮ੍ਰਿਤਸਰ ਓਪਨ ਚੈਂਪੀਅਨਸ਼ਿਪ 2024 ਵਿੱਚ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਵਿਨੀਤਾ ਅਰੋੜਾ ਨੇ ਕਿਹਾ ਕਿ ਖੇਡਾਂ ਵਿੱਚ ਵੀ ਵਧੀਆ ਕੈਰੀਅਰ ਬਣਾਇਆ ਜਾ ਸਕਦਾ ਹੈ, ਵਿਦਿਆਰਥੀਆਂ ਨੂੰ ਆਪਣੀ ਲਗਨ ਨਾਲ ਚੱਲਣਾ ਚਾਹੀਦਾ ਹੈ ਤਾਂ ਜੋ ਉਹ ਸਫਲਤਾ ਦੀਆਂ ਪੌੜੀਆਂ ਚੜ੍ਹ ਕੇ ਦੇਸ਼ ਦੇ ਆਦਰਸ਼ ਨਾਗਰਿਕ ਬਣ ਸਕਣ।