← Go Back
36ਵੀਂਆਂ ਕੌਮੀ ਖੇਡਾਂ : ਸਰਵਿਸਿਜ਼ ਮੈਡਲ ਸੂਚੀ ’ਚ ਮੋਹਰੀ, ਹਰਿਆਣਾ ਦੂਜੇ ਨੰਬਰ ’ਤੇ ਕਰਨਾਟਕਾ ਦੀ ਹਸ਼ੀਕਾ ਨੇ ਜਿੱਤਿਆ ਚੌਥਾ ਗੋਲਡ ਮੈਡਲ ਬਲਬੀਰ ਸਿੰਘ, ਯੂ ਐਸ ਏ ਗਾਂਧੀਨਗਰ, 6 ਅਕਤੂਬਰ, 2022: ਇਥੇ ਚਲ ਰਹੀਆਂ 36ਵੀਂਆਂ ਕੌਮੀ ਖੇਡਾਂ ਵਿਚ ਮੈਡਲਾਂ ਦੀ ਸੂਚੀ ਵਿਚ ਸਰਵਿਸਿਜ਼ ਪਹਿਲੇ ਨੰਬਰ ’ਤੇ ਹੈ ਜਦੋਂ ਕਿ ਹਰਿਆਣਾ ਦੂਜੇ ਨੰਬਰ ’ਤੇ ਹੈ। ਇਹਨਾਂ ਖੇਡਾਂ ਵਿਚ ਕਰਨਾਅਕਾ ਦੀ ਹਸ਼ੀਕਾ ਰਾਮਾਚੰਦਰਾ ਨੇ 4 ਗੁਣਾ 200 ਮੀਟਰ ਫਰੀ ਸਟਾਈਲ ਰਿਲੇਅ ਟੀਮ ਵਿਚ ਇਕ ਵਾਰ ਫਿਰ ਤੋਂ ਗੋਲਡ ਮੈਡਲ ਜਿੱਤ ਲਿਆ ਹੈ। ਇਹ ਉਸਦਾ ਚੌਥਾ ਗੋਲਡ ਮੈਡਲ ਹੈ। ਇਸ ਤੋਂ ਪਹਿਲਾਂ ਉਸਨੇ 200 ਮੀਟਰ ਬਟਰਫਲਾਈ ਵਿਚ ਗੋਲਡ ਮੈਡਲ ਜਿੱਤਿਆ ਸੀ।ਦੱਸਣਯੋਗ ਹੈ ਕਿ ਇਹ ਕੁੜੀ ਸਿਰਫ 14 ਸਾਲਾਂ ਦੀ ਹੈ। ਸਰਵਿਸਿਜ਼ ਨੇ ਹੁਣ ਤੱਕ 40 ਗੋਲਡ ਸਮੇਤ 89 ਮੈਡਲ ਜਿੱਤੇ ਹਨ। ਹਰਿਆਣਾ ਨੇ 25 ਗੋਲਡ ਮੈਡਲ ਅਤੇ ਮਹਾਰਾਸ਼ਟਰ ਨੇ 24 ਗੋਲਡ ਗੋਲਡ ਮੈਡਲ ਜਿੱਤੇ ਹਨ। 25 ਟੀਮਾਂ ਨੇ ਇਕ ਇਕ ਗੋਲਡ ਮੈਡਲ ਜਿੱਤਿਆ ਹੈ ਜਦੋਂ ਕਿ 32 ਟੀਮਾਂ ਨੇ ਇਕ-ਇਕ ਮੈਡਲ ਜਿੱਤਿਆ ਹੈ। ਪੜ੍ਹੋ ਹੋਰ ਵੇਰਵੇ ਲਿੰਕ ਕਲਿੱਕ ਕਰੋ :
Total Responses : 990