ਇੰਸਪੈਕਟਰ ਜਸਵੀਰ ਸਿੰਘ ਦੇ ਐਸ.ਐਸ.ਪੀ ਨੇ ਲਗਾਏ ਮੋਢੇ ਤੇ ਸਟਾਰ
ਮਨਜੀਤ ਸਿੰਘ ਢੱਲਾ
ਜੈਤੋ,17 ਮਾਰਚ 2023 : ਥਾਣਾ ਜੈਤੋ ਵਿਖੇ ਬਤੌਰ ਪੁਲਿਸ ਵਿਭਾਗ ਵਿਚ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਸਬ - ਇੰਸਪੈਕਟਰ ਜਸਵੀਰ ਸਿੰਘ ਨੂੰ ਅੱਜ ਪਦਉੱਨਤ ਹੋ ਕੇ ਇੰਸਪੈਕਟਰ ਬਣਾਇਆ ਗਿਆ। ਜਿੰਨਾਂ ਨੂੰ ਅੱਜ ਤਰੱਕੀ ਦੇ ਸਟਾਰ ਜ਼ਿਲ੍ਹਾ ਪੁਲਿਸ ਮੁੱਖੀ ਹਰਜੀਤ ਸਿੰਘ ਅਤੇ ਐਸ ਪੀ ਡੀ ਗਗਨੇਸ਼ ਕੁਮਾਰ ਨੇ ਪੁਲਿਸ ਹੈਂਡ ਕਵਆਟਰ ਦਫਤਰ ਫਰੀਦਕੋਟ ਵਿਖੇ ਸਟਾਰ ਲਗਾਏ ਗਏ। ਇਸ ਮੌਕੇ ਮਾਨਯੋਗ ਪੁਲਿਸ ਕਪਤਾਨ ਹਰਜੀਤ ਸਿੰਘ ਨੇ ਕਿਹਾ ਕਿ ਇੰਸਪੈਕਟਰ ਜਸਵੀਰ ਸਿੰਘ ਆਪਣੀ ਡਿਊਟੀ ਹੋਰ ਵੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਤੇ ਵਧਾਈ ਦਿੱਤੀ ਜਿਸ ਤੇ ਨਵੇਂ ਬਣੇ ਇੰਸਪੈਕਟਰ ਜਸਵੀਰ ਸਿੰਘ ਨੇ ਉਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਆਪਣੀ ਡਿਊਟੀ ਇਮਾਨਦਾਰੀ ਤੇ ਮਿਹਨਤ ਦੇ ਨਾਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਪੁਲਿਸ ਥਾਣਾ ਜੈਤੋ ਦੇ ਇੰਚਾਰਜ ਮਨੋਜ ਕੁਮਾਰ, ਮੁਨਸ਼ੀ ਬਲਕਰਨ ਸਿੰਘ,ਏ ਐਸ ਆਈ ਹਰਬੰਸ ਲਾਲ ਕੋਟਕਪੂਰਾ,ਏ ਐਸ ਆਈ ਬਰਗਾੜੀ ਰਜਿੰਦਰ ਕੁਮਾਰ ਬਾਜਾ, ਜੈਤੋ ਤੋਂ ਪੱਤਰਕਾਰ ਮਨਜੀਤ ਸਿੰਘ ਢੱਲਾ ਅਤੇ ਦੋਸਤਾਂ ਤੇ ਹੋਰ ਪੁਲਿਸ ਅਧਿਕਾਰੀਆਂ ਨੇ ਨਵੇਂ ਬਣੇ ਇੰਸਪੈਕਟਰ ਜਸਵੀਰ ਸਿੰਘ ਨੂੰ ਵਧਾਈ ਦਿੱਤੀ।