ਗੀਤਾਂਜਲੀ ਸ਼ਰਮਾ ਨੂੰ ਸਰਕਾਰੀ ਕਾਲਜ ਦਾ ਐਡੀਸ਼ਨਲ ਚਾਰਜ ਸੌਂਪਿਆ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 19 ਅਕਤੂਬਰ 2023 : ਪੰਜਾਬ ਸਰਕਾਰ ਦੁਆਰਾ ਸਰਕਾਰੀ ਕਾਲਜ ਲੜਕੀਆਂ, ਗੁਰੂ ਕਾ ਖੂਹ ਮੂੰਨੇ, ਨੁਰਪੁਰਬੇਦੀ ਦੀ ਪ੍ਰਿੰਸੀਪਲ ਗੀਤਾਂਜਲੀ ਸ਼ਰਮਾ ਨੂੰ ਸਰਕਾਰੀ ਕਾਲਜ ਮਹੈਣ , ਸ੍ਰੀ ਅਨੰਦਪੁਰ ਸਾਹਿਬ ਦਾ ਐਡੀਸ਼ਨਲ ਚਾਰਜ ਸੋਂਪਿਆ ਗਿਆ ਹੈ I ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਿੰਸੀਪਲ ਗੀਤਾਂਜਲੀ ਸ਼ਰਮਾ ਨੇ ਕਿਹਾ ਕਿ ਸਰਕਾਰੀ ਕਾਲਜ ਮਹੈਣ ਦਾ ਹਰ ਪੱਖੋਂ ਪੂਰਾ ਪੂਰਾ ਵਿਕਾਸ ਕੀਤਾ ਜਾਵੇਗਾl ਜਲਦੀ ਹੀ ਪੀ.ਡਬਲਾਊ.ਡੀ ਵਿਭਾਗ ਦੁਆਰਾ ਇਸ ਕਾਲਜ ਦੀ ਵਿਸ਼ਾਲ ਬਿਲਡਿੰਗ ਤਿਆਰ ਕਰ ਦਿੱਤੀ ਜਾਵੇਗੀ ਅਤੇ ਕਾਲਜ ਨੂੰ ਟ੍ਰਾਂਜਿਟ ਕੈੱਪਸ ਤੋਂ ਇਸਦੀ ਆਪਣੀ ਬਿਲਡਿੰਗ ਵਿਚ ਸਿਫਟ ਕਰ ਦਿੱਤਾ ਜਾਵੇਗਾ । ਇਸ ਕਾਲਜ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਵੱਡੇ ਪੈਮਾਨੇ ਤੇ ਸਫ਼ਲ ਯਤਨ ਕੀਤੇ ਜਾਣਗੇ । ਇਸ ਕਾਲਜ ਵਿਚ ਵਿਦਿਆਰਥੀਆਂ ਨੂੰ ਹਰ ਪ੍ਰਕਾਰ ਦੀਆਂ ਲੋੜਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆ l ਵਿਦਿਆਰਥੀਆਂ ਦਾ ਪੜਾਈ ਦੇ ਨਾਲ ਨਾਲ ਖੇਡਾਂ , ਸਭਿਆਚਾਰ ਅਤੇ ਕਲਾਤਮਕ ਖੇਤਰ ਵਿਚ ਵੀ ਸਰਵਪੱਖੀ ਵਿਕਾਸ ਕੀਤਾ ਜਾਵੇਗਾ। ਉਹਨਾਂ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਕਾਲਜ ਦੇ ਵਿਦਿਆਰਥਆਂ ਦੇ ਯੂਨੀਵਰਸਿਟੀ ਨਤੀਜੇ ਬਹੁਤ ਸ਼ਾਨਦਾਰ ਆਏ ਹਨ। ਉਹਨਾਂ ਨੇ ਵਿਸਵਾਸ ਦਿਵਾਇਆ ਕਿ ਜਲਦੀ ਹੀ ਸਰਕਾਰੀ ਕਾਲਜ ਮਹੈਣ ਦੀ ਗਿਣਤੀ ਪੰਜਾਬ ਦੇ ਮਸ਼ਹੂਰ ਸਰਕਾਰੀ ਕਾਲਜਾਂ ਵਿਚ ਹੋਵੇਗੀ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਸਮੁੱਚੇ ਪੇਂਡੂ ਖੇਤਰ ਦੇ ਵਿਦਿਆਰਥੀਆਂ ਦੀ ਉਚੇਰੀ ਪੜ੍ਹਾਈ ਸਬੰਧੀ ਜਰੂਰਤਾਂ ਨੂੰ ਇਸ ਇਸ ਕਾਲਜ ਦੁਆਰਾ ਪੂਰਾ ਕੀਤਾ ਜਾਵੇਗਾ।