ਦਲਜੀਤ ਸਿੰਘ ਦਾ ਜਿਲ੍ਹਾ ਸਪੋਟਰਸ ਇੰਚਾਰਜ ਦਾ ਅਹੁਦਾ ਸੰਭਾਲਣ ਤੇ ਸਵਾਗਤ
ਪਟਿਆਲਾ , 22 ਅਕਤੂਬਰ 2023 : ਦਲਜੀਤ ਸਿੰਘ ਨੂੰ ਸਕੂਲੀ ਖੇਡ ਪ੍ਰਤੀਯੋਗਤਾ ਦੇ ਜਿਲ੍ਹਾ ਸਪੋਟਰਸ ਇੰਚਾਰਜ ਦਾ ਅਹੁਦਾ ਸੰਭਾਲਣ ਤੇ ਨਿੱਘਾ ਸਵਾਗਤ ਕੀਤਾ ਗਿਆ।ਉਨ੍ਹਾਂ ਨੂੰ ਬੁੱਕੇ ਦੇ ਸਨਮਾਨਿਤ ਕੀਤਾ ਗਿਆ।ਸਾਰੇ ਹੀ ਜ਼ੋਨਲ ਸਕੱਤਰਾਂ ਵੱਲੋਂ ਵਧਾਈ ਦਿੱਤੀ ਗਈ।ਇਸ ਮੋਕੇ ਤੇ ਜ਼ੋਨ ਪਟਿਆਲਾ-1 ਦੇ ਸ੍ਰੀ ਅਮਰਿੰਦਰ ਸਿੰਘ (ਲੈਕਚਰਾਰ ਫਿਜ਼ੀਕਲ ਐਜੂਕੇਸ਼ਨ), ਪਟਿਆਲਾ-2 ਤੋਂ ਸ੍ਰੀ ਬਲਵਿੰਦਰ ਸਿੰਘ ਜੱਸਲ (ਪੀ.ਟੀ.ਆਈ.), ਪਟਿਆਲਾ-3 ਤੋਂ ਸ੍ਰੀ ਸ਼ਸੀ ਮਾਨ (ਲੈਕਚਰਾਰ ਫਿਜ਼ੀਕਲ ਐਜੂਕੇਸ਼ਨ), ਨਾਭਾ ਤੋਂ ਸ੍ਰੀ ਬਲਜੀਤ ਸਿੰਘ (ਡੀ.ਪੀ.ਈ.), ਭਾਦਸੋਂ ਤੋ ਸ੍ਰੀ ਗੁਰਪ੍ਰੀਤ ਸਿੰਘ (ਡੀ.ਪੀ.ਈ.), ਰਾਜਪੁਰਾ ਤੋਂ ਸ੍ਰੀ ਰਜਿੰਦਰ ਸਿੰਘ ਸੈਣੀ (ਲੈਕਚਰਾਰ ਫਿਜ਼ੀਕਲ ਐਜੂਕੇਸ਼ਨ), ਸਮਾਣਾ ਤੋਂ ਸ੍ਰੀ ਦਰਸ਼ਨ ਸਿੰਘ (ਪੀ.ਟੀ.ਆਈ), ਪਾਤੜਾਂ ਤੋਂ ਸ੍ਰੀ ਦਵਿੰਦਰ ਸਿੰਘ (ਡੀ.ਪੀ.ਈ.), ਭੁਨਰਹੇੜੀ ਤੋਂ ਸ੍ਰੀ ਤਰਸੇਮ ਸਿੰਘ (ਪੀ.ਟੀ.ਆਈ.), ਘਨੌਰ ਤੋਂ ਸ੍ਰੀ ਜਸਵਿੰਦਰ ਸਿੰਘ (ਪੀ.ਟੀ.ਆਈ.), ਸ੍ਰੀ ਅਰਸ਼ਦ ਖਾਨ (ਲੈਕਚਰਾਰ ਫਿਜ਼ੀਕਲ ਐਜੂਕੇਸ਼ਨ), ਸ੍ਰੀ ਚਰਨਜੀਤ ਸਿੰਘ (ਲੈਕਚਰਾਰ ਫਿਜ਼ੀਕਲ ਐਜੂਕੇਸ਼ਨ), ਸ੍ਰੀ ਰਾਜਿੰਦਰ ਸਿੰਘ (ਲੈਕਚਰਾਰ ਫਿਜ਼ੀਕਲ ਐਜੂਕੇਸ਼ਨ), ਸ੍ਰੀ ਗੁਰਪ੍ਰੀਤ ਸਿੰਘ ਝੰਡਾ (ਡੀ.ਪੀ.ਈ.), ਸ੍ਰੀ ਕੁਲਵੰਤ ਸਿੰਘ (ਡੀ.ਪੀ.ਈ.), ਸ੍ਰੀ ਅਰਸ਼ਦ ਖਾਨ (ਲੈਕਚਰਾਰ ਫਿਜ਼ੀਕਲ ਐਜੂਕੇਸ਼ਨ), ਸ੍ਰੀ ਬਲਕਾਰ ਸਿੰਘ (ਪੀਟੀਆਈ), ਜਸਵਿੰਦਰ ਸਿੰਘ ਪ੍ਰੈਸ ਇੰਚਾਰਜ (ਕੰਪਿਊਟਰ ਫੈਕਲਟੀ) ਗੱਜੂਮਾਜਰਾ ਮੋਜੂਦ ਸਨ।