ਮਨਸਿਮਰਤ ਸਿੰਘ ਸ਼ੈਰੀ ਰਿਆੜ ਪੰਜਾਬ ਯੂਥ ਕਾਂਗਰਸ ਦੇ ਮੀਡੀਆ ਕਨਵੀਨਰ ਨਿਯੁਕਤ
ਜਗਤਾਰ ਸਿੰਘ
ਪਟਿਆਲਾ 25 ਅਕਤੂਬਰ 2023 : ਪੰਜਾਬ ਯੂਥ ਕਾਂਗਰਸ ਦੀ ਚੋਣਾਂ ਤੋਂ ਬਾਅਦ ਯੂਥ ਕਾਂਗਰਸ ਵੱਲੋਂ ਨਵੀਂ ਇਕਾਈਆਂ ਦਾ ਗਠਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਮਨਸਿਮਰਤ ਸਿੰਘ ਸ਼ੈਰੀ ਰਿਆੜ ਨੂੰ ਪੰਜਾਬ ਯੂਥ ਕਾਂਗਰਸ ਦਾ ਮੀਡੀਆ ਕਨਵੀਨਰ ਨਿਯੁਕਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਸਿਮਰਤ ਸਿੰਘ ਸ਼ੈਰੀ ਰਿਆੜ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਆਪਣੇ ਵਰਕਰਾਂ ਨੂੰ ਉਨ੍ਹਾਂ ਵੱਲੋਂ ਕੀਤੀ ਮਿਹਨਤ ਦੇ ਅਨੁਸਾਰ ਮਾਣ ਸਨਮਾਨ ਦਿੰਦੀ ਰਹੀ ਹੈ ਅਤੇ ਭਵਿੱਖ ਚ ਵੀ ਦਿੰਦੀ ਰਹੇਗੀ । ਉਨ੍ਹਾਂ ਕਿਹਾ ਕਿ ਪੰਜਾਬ ਯੂਥ ਕਾਂਗਰਸ ਇੱਕ ਅਜਿਹਾ ਸੰਗਠਨ ਹੈ ਜਿਸ ਵਿੱਚ ਆਮ ਘਰਾਂ ਦੇ ਲੜਕਿਆਂ ਅਤੇ ਲੜਕੀਆਂ ਨੂੰ ਮੌਕਾ ਮਿਲਦਾ ਹੈ ਅਤੇ ਉਹ ਸਖਤ ਮਿਹਨਤ ਕਰਕੇ ਆਪਣੇ ਮੁਕਾਮ ਤੇ ਪਹੁੰਚ ਸਕਦੇ ਹਨ ਅਤੇ ਆਪਣੇ ਇਲਾਕੇ ਦੀ, ਆਪਣੇ ਜ਼ਿਲ੍ਹੇ ਦੀ ਅਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਸਕਦੇ ਹਨ ।
ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਕਾਂਗਰਸ ਪਾਰਟੀ ਨਾਲ ਜੁੜਿਆ ਹਾਂ ਅਤੇ ਮੇਰੀ ਮਿਹਨਤ ਨੂੰ ਦੇਖਦਿਆਂ ਹੋਇਆਂ ਮੈਨੂੰ ਪੰਜਾਬ ਯੂਥ ਕਾਂਗਰਸ ਦਾ ਸਟੇਟ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਜਿੱਥੇ ਕਦੇ ਪਾਰਟੀ ਵੱਲੋਂ ਮੇਰੀ ਡਿਊਟੀ ਲਗਾਈ ਗਈ ਹੈ ਮੈਂ ਆਪਣੇ ਵੱਲੋਂ ਪੂਰੀ ਇਮਾਨਦਾਰੀ ਨਾਲ ਅਤੇ ਤਨਦੇਹੀ ਨਾਲ ਨਿਭਾਈ ਹੈ ਅਤੇ ਹੁਣ ਇਹ ਮਿਲੀ ਵੱਡੀ ਜ਼ੁੰਮੇਵਾਰੀ ਨੂੰ ਵੀ ਮੈਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ ਅਤੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਨ ਲਈ ਆਪਣੇ ਵੱਲੋਂ ਹਰ ਬਣਦਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਾਂਗਾ।
ਉਹਨਾਂ ਪੰਜਾਬ ਯੂਥ ਕਾਂਗਰਸ ਦਾ ਸਟੇਟ ਮੀਡੀਆ ਕਨਵੀਨਰ ਨਿਯੁਕਤ ਕਰਨ ਤੇ ਇੰਡੀਅਨ ਯੂਥ ਕਾਂਗਰਸ ਇੰਚਾਰਜ ਕ੍ਰਿਸ਼ਨਾ ਅਲਾਵਰੂ ਜੀ, ਇੰਡੀਅਨ ਯੂਥ ਕਾਂਗਰਸ ਪ੍ਰਧਾਨ ਸ੍ਰੀਨਿਵਾਸ ਬੀ.ਵੀ ਜੀ, ਇੰਡੀਅਨ ਯੂਥ ਕਾਂਗਰਸ ਮੀਡੀਆ ਇੰਚਾਰਜ ਵਰੁਣ ਪਾਂਡੇ ਜੀ, ਪੰਜਾਬ ਯੂਥ ਕਾਂਗਰਸ ਪ੍ਰਧਾਨ ਮੋਹਿਤ ਮਹਿੰਦਰਾ ਜੀ, ਪੰਜਾਬ ਯੂਥ ਕਾਂਗਰਸ ਇੰਚਾਰਜ ਅਜੇ ਚਿਕਾਰਾ ਜੀ, ਪੰਜਾਬ ਯੂਥ ਕਾਂਗਰਸ ਮੀਡੀਆ ਇੰਚਾਰਜ ਨੌਸ਼ਾਦ ਖਾਨ ਜੀ, ਪੰਜਾਬ ਯੂਥ ਕਾਂਗਰਸ ਜਨਰਲ ਸਕੱਤਰ ਸੰਗਠਨ ਦੀਪਕ ਖੋਸਲਾ ਜੀ, ਪੰਜਾਬ ਯੂਥ ਕਾਂਗਰਸ ਦਫਤਰ ਪ੍ਰਸ਼ਾਸਕ ਅਮਨਦੀਪ ਸਿੰਘ ਸਲੈਚ ਜੀ, ਪੰਜਾਬ ਯੂਥ ਕਾਂਗਰਸ ਦਫਤਰ ਸੈਕਟਰੀ ਦਵਿੰਦਰ ਛਾਜਲੀ ਜੀ ਦਾ ਧੰਨਵਾਦ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਯੂਥ ਕਾਂਗਰਸ ਨੂੰ ਹੋਰ ਤਕੜੇ ਅਤੇ ਮਜ਼ਬੂਤ ਕਰਨ ਦਾ ਅਹਿਦ ਲਿਆ।