ਪਟਿਆਲਾ ਪੁਲਿਸ ਨੇ ਥਾਣੇਦਾਰ ਬਦਲੇ, ਜਾਣੋ ਕੌਣ-ਕੌਣ ਕਿੱਥੇ ਬਦਲਿਆ
ਜੀ ਐਸ ਪੰਨੂ
ਪਟਿਆਲਾ, 01,ਦਸੰਬਰ, 2023: ਥਾਣੇਦਾਰਾਂ ਦੀਆ ਬਦਲਿਆ ਅਕਸਰ ਹੋ ਹੀ ਜਾਂਦੀਆਂ ਹਨ ਕਿਸੇ ਵੀ ਜ਼ਿਲੇ ਵਿਚ ਜਦੋ ਵੀ ਕੋਈ ਮੁੱਖੀ ਬਦਲਿਆ ਜਾਂਦਾ ਹੈ ਤਾਂ ਥਾਣੇਦਾਰ ਜੋ ਥਾਣਿਆ ਦੇ ਮੁੱਖੀ ਹੁੰਦੇ ਹਨ ਬਦਲ ਦਿੱਤੇ ਜਾਂਦੇ ਹਨ ਏਸੇ ਤਰ੍ਹਾਂ ਪਟਿਆਲਾ ਪੁਲਿਸ ਨੇ ਖਾਨਾਂ ਪੂਰਤੀ ਕਰਦਿਆਂ ਕੁੱਝ ਥਾਣੇਦਾਰ ਬਦਲੇ ਹਨ ਕੁੱਝ ਇੱਕ ਨੂੰ ਪੁਲਿਸ ਲਾਇਨ ਵੀ ਲਾਇਆ ਗਿਆ ਹੈ ਅਕਸਰ ਇਨਾਂ ਨੂੰ ਕਮਾਉ ਪੁੱਤ ਵੀ ਕਿਹਾ ਜਾਂਦਾ ਹੈ ਪਟਿਆਲਾ ਵਿੱਚ ਕੁੱਝ ਅਜਿਹੇ ਥਾਣੇ ਦੇ ਮੁੱਖੀ ਵੀ ਹਨ ਜੋ ਪਿਛਲੇ ਕਈ ਸਾਲਾਂ ਤੋਂ ਥਾਣੇ ਚੱਲਾਂਦੇ ਆ ਰਹੇ ਹਨ ਉਹ ਅਕਾਲੀ,ਕਾਂਗਰਸ ਸਮੇ ਵੀ ਥਾਣੇ ਦੇ ਮੁੱਖੀ ਹੀ ਰਹੇ ਹਨ ਤੇ ਹੁਣ ਵੀ ਥਾਣੇਆਂ ਦੇ ਮੁੱਖੀ ਹੀ ਹਨ ਜਿਵੇਂ ਨਿਮਤ ਲਿਸਟ ਵਿੱਚ ਏਥੇ ਤੋਂ ਓਥੇ ਹੀ ਬਦਲ ਦਿੱਤੇ ਹਨ ਪਹਿਲਾ ਦੀ ਤਰ੍ਹਾਂ ,ਕਈ ਤਾਂ ਏਥੇ ਹੀ ਤਰੱਕੀਆਂ ਪਾ ਗਏ ,ਮੋਜੂਦਾ ਅਫ਼ਸਰ ਹਨ ।