ਬਾਬਾ ਬਕਾਲਾ ਦੇ ਨਵੇਂ ਤਹਿਸੀਲਦਾਰ ਵੱਜੋਂ ਰਾਜਵਿੰਦਰ ਕੌਰ ਨੇ ਚਾਰਜ ਸੰਭਾਲਿਆ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ, 30 ਜਨਵਰੀ 2024 - ਰਾਜਵਿੰਦਰ ਕੌਰ ਨੇ ਬਾਬਾ ਬਕਾਲਾ ਦੀ ਨਵੀਂ ਤਹਿਸੀਲਦਾਰ ਵਜੋਂ ਅਹੁਦਾ ਸੰਭਾਲ ਲਿਆ ਹੈ। ਮੰਗਲਵਾਰ ਨੂੰ ਉਨ੍ਹਾਂ ਦਾ ਸਥਾਨਕ ਦਫਤਰ ਦੇ ਕਰਮਚਾਰੀਆਂ, ਕਾਨੂੰਨਗੋ ਅਤੇ ਪਟਵਾਰੀਆਂ ਨੇ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਉਹ ਗੁਰਦਾਸਪੁਰ ਤੋਂ ਬਦਲ ਕੇ ਬਾਬਾ ਬਕਾਲਾ ਸਾਹਿਬ ਆਏ ਹਨ। ਇਸ ਮੌਕੇ ਤਹਿਸੀਲਦਾਰ ਸੁਖਦੇਵ ਕੁਮਾਰ ਬੰਗੜ, ਨਾਇਬ ਤਹਿਸੀਲਦਾਰ ਗੌਰਵ ਉੱਪਲ, ਨਾਇਬ ਤਹਿਸੀਲਦਾਰ ਅੰਕੁਸ਼ ਕਾਲੜਾ, ਪ੍ਰਧਾਨ ਰਸ਼ਪਾਲ ਸਿੰਘ, ਕਾਨੂੰਗੋ ਰਣਜੀਤ ਸਿੰਘ, ਪ੍ਰਿੰਸਜੀਤ ਸਿੰਘ ਬਦੇਸ਼ਾ, ਅੰਗਰੇਜ਼ ਸਿੰਘ ਅਤੇ ਵਰਿੰਦਰ ਸਿੰਘ ਹਾਜ਼ਰ ਸਨ।