ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਅਲੱਗ ਅਲੱਗ ਥਾਣਾ ਮੁਖੀਆਂ ਦੇ ਹੋਏ ਤਬਾਦਲੇ
ਜਗਰਾਉਂ, 6 ਫਰਵਰੀ 2024 - ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਆਈਪੀਐਸ ਵੱਲੋਂ ਜ਼ਿਲ੍ਹੇ ਦੇ ਅਲੱਗ ਅਲੱਗ ਅੱਠ ਥਾਣਾ ਮੁਖੀਆਂ ਦੇ ਤਬਾਦਲੇ ਕੀਤੇ ਜਾਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਐਸਐਸਪੀ ਵੱਲੋਂ ਜਾਰੀ ਪੱਤਰ ਮੁਤਾਬਕ ਇੰਸਪੈਕਟਰ ਅੰਮ੍ਰਿਤ ਪਾਲ ਸਿੰਘ ਥਾਣਾ ਮੁਖੀ ਸੁਧਾਰ ਨੂੰ ਥਾਣਾ ਸਦਰ ਰਾਏਕੋਟ ਮੁਖੀ, ਇੰਸਪੈਕਟਰ ਜਸਵੀਰ ਸਿੰਘ ਮੁਖੀ ਥਾਣਾ ਸਿੱਧਵਾਂ ਬੇਟ ਨੂੰ ਮੁੱਖ ਅਫਸਰ ਥਾਣਾ ਦਾਖਾ, ਸਬ ਇੰਸਪੈਕਟਰ ਸੁਰਿੰਦਰ ਸਿੰਘ ਨੂੰ ਪੁਲਿਸ ਲਾਈਨ ਤੋਂ ਮੁੱਖ ਅਫਸਰ ਥਾਣਾ ਸਿਟੀ ਜਗਰਾਉਂ, ਸਬ ਇੰਸਪੈਕਟਰ ਜਰਨੈਲ ਸਿੰਘ ਨੂੰ ਪੁਲਿਸ ਲਾਈਨ ਤੋਂ ਮੁੱਖ ਅਫਸਰ ਥਾਣਾ ਜੋਧਾਂ, ਸਬ ਇੰਸਪੈਕਟਰ ਨਰਿੰਦਰ ਸਿੰਘ ਨੂੰ ਮੁੱਖ ਅਫਸਰ ਥਾਣਾ ਸਦਰ ਜਗਰਾਓ ਤੋਂ ਮੁੱਖ ਅਫਸਰ ਥਾਣਾ ਸਿੱਧਵਾਂ ਬੇਟ, ਸਬ ਇੰਸਪੈਕਟਰ ਨੰਦ ਲਾਲ ਨੂੰ ਪੁਲਿਸ ਲਾਈਨ ਲੁਧਿਆਣਾ ਦਿਹਾਤੀ ਤੋਂ ਮੁੱਖ ਅਫਸਰ ਥਾਣਾ ਸਦਰ ਜਗਰਾਉਂ, ਸਬ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਪੁਲਿਸ ਲਾਈਨ ਲੁਧਿਆਣਾ ਦਿਹਾਤੀ ਤੋਂ ਮੁੱਖ ਅਫਸਰ ਥਾਣਾ ਹਠੂਰ ਅਤੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਥਾਣਾ ਸਿੱਧਵਾਂ ਬੇਟ ਤੋਂ ਬਦਲ ਕੇ ਮੁੱਖ ਅਫਸਰ ਥਾਣਾ ਸੁਧਾਰ ਵਿਖੇ ਲਗਾਇਆ ਗਿਆ ਹੈ।
![](http://www.babushahi.com/punjabi/upload/cke/1707221938_fc4f5516-8232-43dc-b6e5-bb55dced765c.jpg)