ਡੀਸੀਪੀ ਬਣੇ ਆਈਪੀਐਸ ਡਾ ਪ੍ਰਗਿਆ ਜੈਨ
ਪੁਲਿਸ ਕਮਿਸ਼ਨਰ ਭੁੱਲਰ ਵੱਲੋਂ ਕੀਤੀ ਗਈ ਪਾਈਪਿੰਗ ਸੈਰੇਮਨੀ
ਡੀਸੀਪੀ ਅੰਮ੍ਰਿਤਸਰ ਸਿਟੀ ਦਾ ਚਾਰਜ ਸੰਭਾਲਣ ਵਾਲੀ ਪਹਿਲੀ ਮਹਿਲਾ ਅਧਿਕਾਰੀ।
ਕੁਲਵਿੰਦਰ ਸਿੰਘ
ਅੰਮ੍ਰਿਤਸਰ , 10 ਫਰਵਰੀ 2024 : ਡਾ.ਪ੍ਰਗਿਆ ਜੈਨ, ਆਈਪੀਐਸ, ਏਡੀਸੀਪੀ ਸਿਟੀ-3, ਅੰਮ੍ਰਿਤਸਰ, ਡੀ.ਸੀ.ਪੀ ਰੈਂਕ "ਤੇ ਪਦਉੱਨਤ ਹੋਣ ਤੇ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਪਾਈਪਿੰਗ ਸੇਰੇਮਨੀ ਕੀਤੀ ਗਈ। ਇਸ ਸਮੇਂ ਡੀਸੀਪੀ ਹਰਪ੍ਰੀਤ ਸਿੰਘ, ਡੀਸੀਪੀ ਆਲਮ ਵਿਜੇ ਸਿੰਘ ਡਾ. ਦਰਪਣ ਆਹਲੂਵਾਲੀਆ, ਏਡੀਸੀਪੀ ਸਿਟੀ-1, ਸ਼੍ਰੀ ਪ੍ਰਭਜੋਤ ਸਿੰਘ ਏਡੀਸੀਪੀ ਟੂ, ਸ੍ਰੀ ਨਵਜੋਤ ਸਿੰਘ ਏਡੀਸੀਪੀ ਇਨਵੈਸਟੀਗੇਸ਼ਨ ਹਾਜ਼ਰ ਸਨ। ਡਾ: ਪ੍ਰਗਿਆ ਜੈਨ, ਡੀਸੀਪੀ ਸਿਟੀ ਅੰਮ੍ਰਿਤਸਰ ਇੰਡੀਅਨ ਪੁਲਿਸ ਸੇਵਾ (ਆਈਪੀਐਸ) ਦੇ 2017 ਬੈਚ ਦੇ ਅਧਿਕਾਰੀ ਹਨ ਇਸ ਤੋਂ ਪਹਿਲਾਂ ਉਹ ਲੁਧਿਆਣਾ ਕਮਿਸ਼ਨਰੇਟ ਵਿੱਚ ਏਡੀਸੀਪੀ ਵ ਅਤੇ ਜਲੰਧਰ ਕਮਿਸ਼ਨਰ ਵਿੱਚ ਏਡੀਸੀਪੀ ਜ਼ੋਨ ਟੂ ਖੰਨਾ ਵਿਖੇ ਐਸਪੀ ਡੀ ਮਹਿਲ ਕਲਾਂ ਬਰਨਾਲਾ ਵਿਖੇ ਏਐਸਪੀ ਵਜੋਂ ਆਪਣੀ ਡਿਊਟੀ ਨਿਭਾ ਚੁੱਕੇ ਹਨ ਮਹਿਲ ਕਲਾਂ ਏਸੀਪੀ ਰਹਿੰਦੇ ਹੋਏ ਡਾਕਟਰ ਪ੍ਰਗਿਆ ਜਾਣ ਵੱਲੋਂ ਬਰਨਾਲਾ ਵਿਖੇ ਆਗਰਾ ਅਤੇ ਮਥੁਰਾ ਗੈਂਗ ਦਾ ਪਰਦਾਫਾਸ਼ ਕਰਕੇ ਤਿੰਨ ਕਰੋੜ ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਲੁਧਿਆਣਾ ਕਮਿਸ਼ਨਰ ਵਖੇ 60 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਦੇ ਰੈਕਟ ਦਾ ਪਰਦਾਫਾਸ਼ ਕੀਤਾ
ਖੰਨਾ ਵਿਖੇ ਐਸਪੀ ਡੀ ਦੇ ਕਾਰਜਕਾਲ ਦੇ ਦੌਰਾਨ 200 ਦੇ ਕਰੀਬ ਹਥਿਆਰਾਂ ਦੀ ਬਰਾਮਦਗੀ ਤੋਂ ਇਲਾਵਾ ਪਿਛਲੀ ਵਿਧਾਨ ਸਭਾ ਚੋਣਾਂ ਵਿੱਚ ਲੁਧਿਆਣਾ ਦੇ ਮੁੱਖ ਨੋਡਲ ਅਫਸਰ ਵੱਜੋਂ ਵੀ ਆਪਣੀ ਸੇਵਾ ਨਿਭਾਈ
ਵੱਖ ਵੱਖ ਥਾਵਾਂ ਤੇ ਆਪਣੇ ਕਾਰਜਕਾਲ ਦੌਰਾਨ ਵਧੀਆ ਡਿਊਟੀ ਨਿਭਾਉਣ ਦੇ ਏਵਜ ਵਿੱਚ ਕਈ ਡੀਜੀਪੀ ਡਿਸਕ ਅਤੇ ਪ੍ਰਸ਼ੰਸਾ ਪੱਤਰ ਹੁਣ ਤੱਕ ਡਾ ਪ੍ਰਗਿਆ ਜੈਨ ਪ੍ਰਾਪਤ ਕਰ ਚੁੱਕੇ ਹਨ ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਡਾ ਪ੍ਰਗਿਆ ਜੈਨ ਅੰਮ੍ਰਿਤਸਰ ਵਿੱਚ ਏਡੀਸੀਪੀ ਥਰੀ ਵਜੋਂ ਤੈਨਾਤ ਕੀਤੇ ਗਏ ਸਨ ਅਤੇ ਹੁਣ ਡੀਸੀਪੀ ਦੀ ਪਦਵੀ ਤੇ ਪਹੁੰਚਣ ਤੋਂ ਬਾਅਦ ਉਹਨਾਂ ਕਿਹਾ ਕਿ ਜਿੱਥੇ ਉਹਨਾਂ ਨੂੰ ਰੈਂਕ ਵਧਣ ਦੀ ਖੁਸ਼ੀ ਹੈ ਉੱਥੇ ਹੀ ਉਹਨਾਂ ਨੂੰ ਇਹ ਵੀ ਖੁਸ਼ੀ ਹੈ ਕਿ ਉਹਨ ਨੂੰ ਗੁਰੂ ਨਗਰੀ ਦੀ ਸੇਵਾ ਦਾ ਮੌਕਾ ਮਿਲਿਆ ਹੈ।