ਆਪਣਾ ਚਾਰਜ ਸੰਭਾਲਣ ਤੋਂ ਬਾਅਦ ਡੀਆਈਜੀ ਬਾਰਡਰ ਰੇਂਜ ਰਾਕੇਸ਼ ਕੌਸ਼ਲ ਦਰਬਾਰ ਸਾਹਿਬ ਵਿੱਚ ਹੋਏ ਨਤਮਸਤਕ
ਗੁਰਪ੍ਰੀਤ ਸਿੰਘ
- ਅੱਜ ਚਾਰ ਥਾਵਾਂ 'ਚ ਸ਼ਰਾਬ ਦੇ ਖਿਲਾਫ ਕੀਤੇ ਗਏ ਹਨ 58 ਮਾਮਲੇ ਦਰਜ - ਰਕੇਸ਼ ਕੌਸ਼ਲ
- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕ ਆਪਣੇ ਲਾਇਸੈਂਸੀ ਹਥਿਆਰ ਪੁਲਿਸ ਸਟੇਸ਼ਨਾਂ ਵਿੱਚ ਕਰਵਾਉਣ ਜਮਾ - ਡੀਆਈਜੀ ਬਾਰਡਰ ਰੇਂਜ
ਅੰਮ੍ਰਿਤਸਰ, 24 ਮਾਰਚ 2024 - ਲੋਕ ਸਭਾ ਚੋਣਾਂ 2024 ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਹੁਣ ਪੰਜਾਬ ਦੇ ਵਿੱਚ ਨਵੇਂ ਡੀਆਈਜੀ ਤੇ ਡੀਸੀ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਸਨ ਜਿਸ ਦੇ ਵਿੱਚ ਬਾਰਡਰ ਰੇਂਜ ਡੀਆਈਜੀ ਰਕੇਸ਼ ਕੌਸ਼ਲ ਨੂੰ ਜਿੰਮੇਵਾਰੀ ਦਿੱਤੀ ਗਈ ਸੀ। ਅਤੇ ਰਕੇਸ਼ ਕੌਸ਼ਲ ਡੀਆਈਜੀ ਬਾਰਡਰ ਰੇਂਜ ਵੱਲੋਂ ਆਪਣਾ ਅਹੁਦਾ ਸਾਂਭਣ ਤੋਂ ਬਾਅਦ ਅੱਜ ਉਹ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਪਹੁੰਚੇ ਅਤੇ ਦੇਰ ਸ਼ਾਮ ਦਰਬਾਰ ਸਾਹਿਬ ਦੇ ਵਿੱਚ ਰਕੇਸ਼ ਕੌਸ਼ਲ ਡੀਆਈ ਜੀ ਬਾਰਡਰ ਰੇਂਜ ਨੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਿਸ ਤੋਂ ਬਾਅਦ ਸੂਚਨਾ ਕੇਂਦਰ ਵਿਖੇ ਐਸਜੀਪੀਸੀ ਦੇ ਅਧਿਕਾਰੀਆਂ ਵੱਲੋਂ ਡੀਆਈਜੀ ਬਾਰਡਰ ਰੇਂਜ ਰਕੇਸ਼ ਕੌਸ਼ਲ ਨੂੰ ਸਨਮਾਨਿਤ ਵੀ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਉਹਨਾਂ ਨੇ ਕਿਹਾ ਕਿ ਜਦੋਂ ਤੂੰ ਉਹਨਾਂ ਨੂੰ ਬਾਰਡਰ ਰੇਂਜ ਡੀਆਈਜੀ ਦੀ ਜਿੰਮੇਵਾਰੀ ਮਿਲੀ ਹੈ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੁੰਦੇ ਸਨ ਤੇ ਅੱਜ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਹਨ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਵੱਧ ਰਹੇ ਨਸ਼ੇ ਨੂੰ ਰੋਕਣ ਦੇ ਲਈ ਅਤੇ ਬਾਰਡਰ ਦੇ ਪਾਰ ਤੋਂ ਵਾਰ ਹੀ ਨਸ਼ੇ ਦੀ ਖੇਪ ਨੂੰ ਰੋਕਣ ਦੇ ਲਈ ਲਗਾਤਾਰ ਹੀ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ ਅਤੇ ਇਹ ਸਰਚੋ ਪ੍ਰਸ਼ਨ ਆਉਣ ਵਾਲੇ ਸਮੇਂ ਚ ਵੀ ਇਸੇ ਤਰੀਕੇ ਚਲਦੇ ਰਹਿਣਗੇ ਤੇ ਅੱਜ ਵੀ ਸਵੇਰੇ ਚਾਰ ਥਾਵਾਂ ਤੇ ਵਿੱਚ ਰੇਡ ਕਰਕੇ 58 ਸ਼ਰਾਬ ਦੇ ਮਾਮਲੇ ਦਰਜ ਕੀਤੇ ਗਏ ਹਨ। ਜਿਨਾਂ ਦੇ ਵਿੱਚ ਅੰਮ੍ਰਿਤਸਰ ਬਟਾਲਾ ਪਠਾਨਕੋਟ ਤੇ ਗੁਰਦਾਸਪੁਰ ਸ਼ਾਮਿਲ ਹਨ ਅਤੇ ਇਸ ਮਾਮਲੇ ਦੇ ਵਿੱਚ ਵੱਡੀ ਗਿਣਤੀ ਚ ਪੁਲਿਸ ਨੇ ਗ੍ਰਿਫਤਾਰੀਆਂ ਵੀ ਕੀਤੀਆਂ ਹਨ। ਇਸ ਦੇ ਨਾਲ ਹੀ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਗਿਆ ਅਤੇ ਜਿਨਾਂ ਲੋਕਾਂ ਦੇ ਕੋਲ ਲਾਈਸਂਸੀ ਹਥਿਆਰ ਘਰਾਂ ਵਿੱਚ ਪਏ ਹਨ। ਅਤੇ ਉਹ ਆਪਣੇ ਹਥਿਆਰ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨਾਂ ਦੇ ਵਿੱਚ ਜਰੂਰ ਜਮਾ ਕਰਵਾਉਣ।